ਲੁਧਿਆਣਾ: ਬੁੱਧਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਦੋ ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਪਹਿਲੇ ਮਾਮਲੇ ‘ਚ ਆਲਮਗੀਰ ਵਿੱਚ ਪੈਂਦੇ ਪਿੰਡ ਰਾਣੀਆਂ ਵਾਸੀ 18 ਸਾਲਾ ਨੌਜਵਾਨ ਨੇ ਡੀਐਮਸੀਐਚ ਵਿੱਚ ਦਮ ਤੋੜ ਦਿੱਤਾ। ਉੱਥੇ ਹੀ, ਬਸਤੀ ਜੋਧੇਵਾਲ ਵਾਸੀ 72 ਸਾਲਾ ਮਹਿਲਾ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਆਖਰੀ ਸਾਹ ਲਏ।
ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਮਾਧੋਪੁਰੀ ਰਹਿਣ ਵਾਲੇ 43 ਸਾਲਾ ਮਰੀਜ਼ ਦੀ ਮੌਤ ਹੋ ਗਈ, ਉਹ ਸੀਐਮਸੀ ਹਸਪਤਾਲ ‘ਚ ਭਰਤੀ ਸੀ। ਇਸ ਤੋਂ ਪਹਿਲਾਂ 25 ਜੂਨ ਨੂੰ ਅਮਰਪੁਰਾ ਦੇ ਰਹਿਣ ਵਾਲੇ ਵਿਅਕਤੀ ਦੀ ਮੌਤ ਹੋਈ ਸੀ।
ਹੁਣ ਜ਼ਿਲ੍ਹੇ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ। ਸਿਵਲ ਸਰਜਨ ਡਾ.ਰਾਜੇਸ਼ ਬੱਗਾ ਨੇ ਦੱਸਿਆ ਕਿ ਮਾਧੋਪੁਰੀ ਸਾਬਣ ਵਾਲੀ ਗਲੀ ਵਿੱਚ ਰਹਿਣ ਵਾਲੇ 43 ਸਾਲਾ ਮਰੀਜ਼ ਕੋਰੋਨਾ ਸੰਕਰਮਿਤ ਹੋਣ ਦੇ ਨਾਲ-ਨਾਲ ਸ਼ੂਗਰ ਅਤੇ ਗੁਰਦੇ ਦੀ ਬੀਮਾਰੀ ਨਾਲ ਵੀ ਪੀੜਤ ਸੀ ਉਸ ਨੇ ਸੋਮਵਾਰ ਦੇਰ ਰਾਤ ਦਮ ਤੋੜਿਆ।