ਬਰਤਾਨੀਆ ‘ਚ ਕੋਰੋਨਾ ਦੇ ਨਵੇਂ ਰੂਪ ਦਾ ਕਹਿਰ; ਘਰ ਘਰ ਸ਼ੁਰੂ ਕੀਤੀ ਟੈਸਟਿੰਗ

TeamGlobalPunjab
2 Min Read

ਵਰਲਡ ਡੈਸਕ : ਬਰਤਾਨੀਆ ‘ਚ ਆਏ ਕੋਰੋਨਾ ਦੇ ਨਵੇਂ ਰੂਪ ਤੋਂ ਹਾਲੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਬਰਤਾਨੀਆ ‘ਚ ਨਵੇਂ ਸਰੂਪ ਦੀ ਜਾਂਚ ਲਈ ਘਰ-ਘਰ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਬਰਤਾਨੀਆ ਮਹਾਮਾਰੀ ਦੀ ਵੱਡੀ ਦਿੱਕਤ ‘ਚ ਫਸਿਆ ਹੋਇਆ ਹੈ। ਲਾਕਡਾਊਨ ਵਿਚਾਲੇ ਦੱਖਣੀ ਅਫ਼ਰੀਕਾ ਤੋਂ ਆਏ ਨਵੇਂ ਸਰੂਪ ਨੇ ਇਥੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਾ ਦਿੱਤੀ ਹੈ। ਹੁਣ ਇਸ ਤੋਂ ਨਿਜਾਤ ਪਾਉਣ ਲਈ ਮੋਬਾਈਲ ਟੈਸਟਿੰਗ ਵੈਨ ਰਾਹੀਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਲਾਕਡਾਊਨ ਨਾਲ ਹੀ ਹੋਰ ਪਾਬੰਦੀਆਂ ਦੀ ਵੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ। ਇਕ ਦਿਨ ‘ਚ ਇਥੇ ਨਵੇਂ ਰੂਪ ਦੇ 105 ਮਾਮਲੇ ਸਾਹਮਣੇ ਆਏ ਹਨ।

ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਕੋਰੋਨਾ ਮਹਾਮਾਰੀ ਦੀ ਰੋਕਥਾਮ ਲਈ 20 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਦਾਖ਼ਲੇ ‘ਤੇ ਰੋਕ ਲਾ ਦਿੱਤੀ ਹੈ। ਇਸ ਨਿਯਮ ‘ਚ ਉਸ ਨੇ ਸਾਊਦੀ ਅਰਬ ਦੇ ਰਹਿਣ ਵਾਲੇ, ਡਾਕਟਰ ਤੇ ਡਿਪਲੋਮੈਟਾਂ ਨੂੰ ਛੋਟ ਦਿੱਤੀ ਹੈ। ਰੋਕ ਵਾਲੇ ਦੇਸ਼ਾਂ ਦੀ ਸੂਚੀ ‘ਚ ਭਾਰਤ ਵੀ ਸ਼ਾਮਲ ਹੈ।

ਪਾਕਿਸਤਾਨ ‘ਚ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ 50 ਸਾਲ ਤੋਂ ਉਪਰ ਦੇ ਡਾਕਟਰਾਂ ਨੂੰ ਵੀ ਵੈਕਸੀਨ ਦਿੱਤੀ ਜਾ ਰਹੀ ਹੈ। ਪਾਕਿਸਤਾਨ ਨੇ ਚੀਨ ਤੋਂ ਵੈਕਸੀਨ ਲਈ ਹੈ।

ਦੱਸ ਦਈਏ ਸਿੰਗਾਪੁਰ ਏਸ਼ੀਆ ਦਾ ਪਹਿਲਾ ਦੇਸ਼ ਹੈ, ਜਿਸ ਨੇ ਮਾਡਰਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵੈਕਸੀਨ ਦੀ ਪਹਿਲੀ ਖੇਪ ਮਾਰਚ ‘ਚ ਆਵੇਗੀ। ਇਸ ਤੋਂ ਪਹਿਲਾਂ ਇਥੇ ਫਾਈਜ਼ਰ ਦੀ ਵੈਕਸੀਨ ਲਾਉਣ ਦਾ ਕੰਮ ਚੱਲ ਰਿਹਾ ਹੈ। ਆਸਟ੍ਰੇਲੀਆ ਨੇ ਆਪਣੇ ਇਥੇ ਹਰੇਕ ਉਮਰ ਦੇ ਲੋਕਾਂ ਨੂੰ ਫਾਈਜ਼ਰ ਦੀ ਵੈਕਸੀਨ ਲਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

- Advertisement -

ਇਸ ਤੋਂ ਇਲ਼ਾਵਾ ਰੂਸ ‘ਚ ਵੈਕਸੀਨ ਲਾਉਣ ਦੌਰਾਨ ਵੀ ਕੋਰੋਨਾ ਦੇ ਮਰੀਜ਼ਾਂ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਰੂਸ ‘ਚ ਪਿਛਲੇ 24 ਘੰਟਿਆਂ ਦੌਰਾਨ 16 ਹਜ਼ਾਰ ਤੋਂ ਜ਼ਿਆਦਾ ਨਵੇਂ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ।

Share this Article
Leave a comment