ਕੋਰੋਨਾ ਵਾਇਰਸ : ਸੂਬੇ ਵਿਚ ਮਰੀਜ਼ਾਂ ਦੀ ਰਿਕਵਰੀ ਦਰ ਹੋਈ 90 ਪ੍ਰਤੀਸ਼ਤ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਵਡੇ ਹਮਲੇ ਤੋਂ ਬਾਅਦ ਹੁਣ ਸੂਬੇ ਵਿਚ ਸਿਰਫ 143 ਮਾਮਲੇ ਹੀ ਸਕਰਾਤਮਕ ਬਾਕੀ ਰਹਿ ਗਏ ਹਨ । ਇਸ ਦੇ ਨਾਲ ਹੀ ਖੁਸ਼ੀ ਦੀ ਗੱਲ ਇਹ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੀ ਰਿਕਵਰੀ ਦਰ ਵੀ ਹੁਣ ਵੱਧ ਕੇ 90 ਪ੍ਰਤੀਸ਼ਤ ਹੋ ਗਈ ਹੈ । ਦਸ਼ਨਯੋਗ ਹੈ ਕਿ ਸੂਬੇ ਅੰਦਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 2029 ਹੋ ਗਈ ਹੈ । ਇਸ ਵਿੱਚੋ 1847 ਮਰੀਜ਼ ਇਲਾਜ਼ ਤੋਂ ਬਾਅਦ ਠੀਕ ਹੋ ਗਏ ਹਨ । 143 ਮਰੀਜ਼ ਜੇਰੇ ਇਲਾਜ਼ ਹਨ ਜਦੋ ਕਿ 39 ਵਿਅਕਤੀ ਦਮ ਤੋੜ ਗਏ ਹਨ ।


ਦਸ ਦੇਈਏ ਕਿ ਇਸ ਦੀ ਜਾਣਕਾਰੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿਤੀ ਗਈ ਹੈ । ਉਨ੍ਹਾਂ ਦਸਿਆ ਕਿ , “ਪੰਜਾਬ ਵਿੱਚ ਰਿਕਵਰੀ ਦਰ ਹੁਣ ਸਿਰਫ਼ 143 ਕੋਵਿਡ ਦੇ ਸਰਗਰਮ ਮਾਮਲਿਆਂ ਨਾਲ 90% ਤੋਂ ਉੱਪਰ ਹੈ ਜੋ ਕਿ ਸਾਡੇ ਸਾਰਿਆਂ ਲਈ ਸਕਰਾਤਮਕ ਖ਼ਬਰ ਹੈ। ਸੰਗਰੂਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਫਿਰੋਜ਼ਪੁਰ, ਬਠਿੰਡਾ ਤੇ ਮੋਗਾ ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਹੁਣ ਤੱਕ ਕੋਵਿਡ-19 ਦੇ ਸਿਫ਼ਰ ਮਾਮਲੇ ਹਨ। ਹਾਲਾਂਕਿ ਇਹ ਸਾਡੇ ਸਾਰਿਆਂ ਲਈ ਉਤਸ਼ਾਹਜਨਕ ਹੈ ਪਰ ਫਿਰ ਵੀ ਸਾਨੂੰ ਸਾਵਧਾਨੀਆਂ ਤੇ ਹਦਾਇਤਾਂ ਪ੍ਰਤੀ ਲਾਪਰਵਾਹੀ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਸਾਰੀਆਂ ਹਦਾਇਤਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ।”

Share this Article
Leave a comment