ਕਿਸਾਨ ਨਹੀਂ ਤਾਂ ਰੋਟੀ ਨਹੀਂ – ਪੜ੍ਹੋ ਕਿਥੇ ਗੂੰਜੇ ਇਹ ਬੋਲ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਲੁਧਿਆਣਾ ਵਾਸੀਆਂ ਵਲੋਂ ਰੋਸ ਮਾਰਚ ਦਿੱਲੀ ਵਿਖੇ ਚਲ ਰਹੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿਚ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ ਅਤੇ ਲੁਧਿਆਣਾ ਨਿਵਾਸੀਆਂ ਵਲੋਂ 6 ਦਸੰਬਰ, 2020 ਐਤਵਾਰ ਨੂੰ ਸ਼ਾਮ 5:00 ਵਜੇ ਰੋਸ/ਕੈਂਡਲ ਮਾਰਚ ਕੱਢਿਆ ਗਿਆ। ਇਹ ਮਾਰਚ ਗੁਰਦੁਆਰਾ ਸਾਹਿਬ ਤੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਰਦਾਸ ਕਰਕੇ ਅਰੰਭ ਕੀਤਾ ਗਿਆ ਜੋ ਸਰਾਭਾ ਨਗਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।

ਸਿੰਘ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਸਮੂਹ ਭਾਰਤ ਵਾਸੀਆਂ ਨੂੰ ਕਿਸਾਨੀ ਦੇ ਖਿਲਾਫ ਬਿਲਾਂ ਦੇ ਵਿਰੋਧ ਵਿੱਚ ਇੱਕ ਜੁੱਟ ਹੋਣ ਦੀ ਅਪੀਲ ਕੀਤੀ। ਪ੍ਰਸਿਧ ਕਥਾ ਵਾਚਕ ਅਤੇ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਆਪਣੇ ਵਿਚਾਰ ਰੱਖੇ!

ਇਸ ਮਾਰਚ ਵਿੱਚ ਪ੍ਰਧਾਨ ਸ੍ਰ. ਜਸਪਾਲ ਸਿੰਘ ਠੁਕਰਾਲ, ਮੀਤ ਪ੍ਰਧਾਨ ਬੀਬੀ ਰਵਿੰਦਰ ਕੌਰ, ਜਨਰਲ ਸਕੱਤਰ ਸ. ਅਮਰਜੀਤ ਸਿੰਘ, ਸਕੱਤਰ ਸ. ਸਰਬਜੀਤ ਸਿੰਘ, ਖਜਾਨਚੀ ਡਾ. ਗੁਰਪ੍ਰੀਤ ਸਿੰਘ, ਪ੍ਰਬੰਧਕ ਕਮੇਟੀ ਮੈਂਬਰ ਬੀਬੀ ਚਰਨਜੀਤ ਕੌਰ ਠੁਕਰਾਲ, ਸ. ਜਗਦੀਪ ਸਿੰਘ ਨੀਲੂ, ਸ. ਸਰਬਜੀਤ ਮੌਟੂ, ਸ ਰਣਜੋਧ ਸਿੰਘ ਜੀ.ਐਸ , ਮੀਨੂ ਠੁਕਰਾਲ,ਸੁਖਦੇਵ ਸਿੰਘ ਡਿੰਪੀ,ਸਮੂਹ ਇਲਾਕਾ ਨਿਵਾਸੀ, ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਸਥਾਵਾਂ, ਇਸਤਰੀ ਸਤਿਸੰਗ ਸਭਾਵਾਂ ਸ਼ਾਮਲ ਹੋਈਆਂ।

- Advertisement -

Share this Article
Leave a comment