ਚੰਡੀਗੜ੍ਹ : ਸੂਬੇ ਵਿਚ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ ਅਤੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ । ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ।ਇਸ ਨੂੰ ਦੇਖਦਿਆਂ ਅੱਜ ਸੂਬੇ ਵਿਚ ਕਰਫਿਊ ਦੀ ਮਿਆਦ ਵੀ ਵਧਾ ਦਿਤੀ ਗਈ ਹੈ। ਦੱਸ ਦੇਈਏ ਕਿ ਅੱਜ ਸੂਬੇ ਅੰਦਰ ਕੋਰੋਨਾ ਵਾਇਰਸ ਦੇ ਵੱਡੀ ਮਾਤਰਾ ਚ ਮਰੀਜ਼ ਸਾਹਮਣੇ ਆਏ ਹਨ । ਬੀਤੀ ਕੱਲ੍ਹ ਸੂਬੇ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 130 ਸੀ ਜਿਹੜੀ ਕਿ ਵੱਧ ਕੇ 151 ਹੋ ਗਈ ਹੈ । ਅੱਜ ਇਸ ਦੇ ਮੁਹਾਲੀ, ਪਠਾਨਕੋਟ, ਸੰਗਰੂਰ ਅਤੇ ਜਲੰਧਰ ਵਿਚ ਮਾਮਲੇ ਸਾਹਮਣੇ ਆਏ ਹਨ । ਅੱਜ ਸਭ ਤੋਂ ਵਧੇਰੇ ਮਾਮਲੇ ਮੁਹਾਲੀ ਵਿਚ ਸਾਹਮਣੇ ਆਏ ਹਨ । ਇਥੇ ਇਕ ਦਿਨ ਵਿਚ 11 ਵਿਅਕਤੀਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ ਇਸੇ ਤਰ੍ਹਾਂ ਹੀ ਪਠਾਨਕੋਟ ਵਿਚ 8 ਸੰਗਰੂਰ ਵਿਚ ਇਕ, ਜਲੰਧਰ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ ।
S. no | District | Confirmed cases | Cured | Deaths |
1 | ਐਸ ਬੀ ਐਸ ਨਗਰ | 19 | 10 | 1 |
2 | ਐਸ ਏ ਐਸ ਨਗਰ | 48 | 5 | 1 |
3 | ਹੁਸ਼ਿਆਰਪੁਰ. | 7 | 1 | 1 |
4 | ਅੰਮ੍ਰਿਤਸਰ | 11 | 0 | 2 |
5 | ਜਲੰਧਰ | 12 | 3 | 1 |
6 | ਲੁਧਿਆਣਾ | 10 | 1 | 2 |
7 | ਮਾਨਸਾ | 11 | 0 | 0 |
8 | ਰੋਪੜ | 3 | 0 | 1 |
9 | ਫ਼ਤਹਿਗੜ੍ਹ ਸਾਹਿਬ | 2 | 0 | 0 |
10 | ਪਟਿਆਲਾ | 1 | 0 | 0 |
11 | ਫਰੀਦਕੋਟ | 2 | 0 | 0 |
12 | ਪਠਾਨਕੋਟ | 15 | 0 | 1 |
13 | ਬਰਨਾਲਾ | 2 | 0 | 1 |
14 | ਕਪੂਰਥਲਾ | 1 | 0 | 0 |
15 | ਮੋਗਾ | 4 | 0 | 0 |
16 | ਮੁਕਤਸਰ ਸਾਹਿਬ | 1 | 0 | 0 |
17 | ਸੰਗਰੂਰ | 2 | 0 | 0 |
Total | 151 | 20 | 11 |