ਕੋਰੋਨਾ ਵਾਇਰਸ ਆਖਰੀ ਮਹਾਂਮਾਰੀ ਸੰਕਟ ਨਹੀਂ – WHO

TeamGlobalPunjab
1 Min Read

ਵਰਲਡ ਡੈਸਕ – ਵਿਸ਼ਵ ਸਿਹਤ ਸੰਗਠ ਦੇ ਮੁਖੀ ਟੇਡਰੋਸ ਅਧਨੋਮ  ਨੇ ਕਿਹਾ ਕਿ ਕੋਰੋਨਾ ਵਾਇਰਸ ਆਖਰੀ ਮਹਾਂਮਾਰੀ ਸੰਕਟ ਨਹੀਂ ਹੈ। ਉਨ੍ਹਾਂ ਨੇ ‘ਅੰਤਰਰਾਸ਼ਟਰੀ ਮਹਾਂਮਾਰੀ ਤਿਆਰੀ’ ਦਿਵਸ ਦੇ ਮੌਕੇ ‘ਤੇ ਇੱਕ ਵੀਡੀਓ ਸੰਦੇਸ਼ ‘ਚ ਪਹਿਲੀ ਮਹਾਂਮਾਰੀ ਉੱਤੇ ਪੈਸਾ ਸੁੱਟਣ ਤੇ ਅਗਲੀ ਮਹਾਂਮਾਰੀ ਨਾਲ ਨਜਿੱਠਣ ਦੀ ਤਿਆਰੀ ਨਾ ਕਰਨ ਲਈ ਦੁਨੀਆ ਭਰ ਦੇ ਦੇਸ਼ਾਂ ਦੀ ਅਲੋਚਨਾ ਕੀਤੀ ਕੀਤੀ।

 ਦੱਸ ਦਈਏ ਵਿਸ਼ਵ ਗਲੋਬਲ ਨਿਗਰਾਨੀ ਬੋਰਡ ਨੇ ਸਤੰਬਰ 2019 ‘ਚ ਪਹਿਲੀ ਸਾਲਾਨਾ ਰਿਪੋਰਟ ਪ੍ਰਕਾਸ਼ਤ ਕੀਤੀ ਸੀ ਜਿਸ ‘ਚ ਸਿਹਤ ਸੰਬੰਧੀ ਤਿਆਰੀਆਂ ਲਈ ਕਿਹਾ ਗਿਆ ਸੀ। ਉਸਤੋਂ ਬਾਅਦ ਦੁਨੀਆ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਫੈਲ ਗਿਆ, ਜਦੋਂ ਕਿ ਰਿਪੋਰਟ ‘ਚ ਇਹ ਵੀ ਕਿਹਾ ਗਿਆ ਸੀ ਕਿ ਵਿਸ਼ਵ ਮਹਾਂਮਾਰੀ ਲਈ ਤਿਆਰ ਨਹੀਂ ਹੈ।

ਜਾਣਕਾਰੀ ਦਿੰਦਿਆ ਟੇਡਰੋਸ ਨੇ ਕਿਹਾ ਕਿ ਮਹਾਂਮਾਰੀ ਨੇ ਮਨੁੱਖਾਂ, ਜਾਨਵਰਾਂ ਤੇ ਧਰਤੀ ਦੇ ਵਿਚਾਲੇ ਗੂੜ੍ਹੇ ਰਿਸ਼ਤੇ ਦਾ ਖੁਲਾਸਾ ਕੀਤਾ ਹੈ। ਮਨੁੱਖੀ ਸਿਹਤ ‘ਚ ਸੁਧਾਰ ਲਿਆਉਣ ਦੀ ਕੋਈ ਵੀ ਕੋਸ਼ਿਸ਼ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤਕ ਮਨੁੱਖਾਂ ਤੇ ਜਾਨਵਰਾਂ ਵਿਚਾਲੇ ਨਾਜ਼ੁਕ ਇੰਟਰਫੇਸ ਨੂੰ ਹੱਲ ਨਹੀਂ ਕੀਤਾ ਜਾਂਦਾ।

ਇਸਤੋਂ ਇਲਾਵਾ ਟੇਡਰੋਸ ਨੇ ਕਿਹਾ ਕਿ ਪਿਛਲੇ 12 ਮਹੀਨਿਆਂ ‘ਚ ਸਾਡੀ ਦੁਨੀਆ ਪਲਟ ਗਈ ਹੈ ਤੇ ਮਹਾਂਮਾਰੀ ਦਾ ਅਸਰ ਸਮਾਜ ਤੇ ਅਰਥਚਾਰਿਆਂ ‘ਤੇ ਪਿਆ ਹੈ। ਟੇਡਰੋਸ ਨੇ ਕਿਹਾ ਕਿ ਇਹ ਆਖਰੀ ਮਹਾਂਮਾਰੀ ਨਹੀਂ ਹੈ, ਪਰ ਸਾਨੂੰ ਇਸਤੋਂ ਸਬਕ ਜਰੂਰ ਸਿੱਖਣਾ ਚਾਹੀਦਾ ਹੈ।

- Advertisement -

TAGGED: , ,
Share this Article
Leave a comment