ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ ਭਾਰਤ ਅੰਦਰ ਵੀ ਵਧਣੀ ਸ਼ੁਰੂ ਹੋ ਗਈ ਹੈ। ਇਸ ਦੇ ਚਲਦਿਆਂ ਹੁਣ ਭਾਰਤ ‘ਚ ਵਿਦੇਸ਼ੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਿਕ ਸਰਕਾਰ ਵੱਲੋਂ 15 ਅਪ੍ਰੈਲ ਤੱਕ ਸਾਰੇ ਵੀਜ਼ੇ ਰੱਦ ਕਰਦਿਆ ਵਿਦੇਸ਼ੀਆਂ ਦੀ ਭਾਰਤ ਐਂਟਰੀ ‘ਤੇ ਬੈਨ ਲਗਾ ਦਿੱਤਾ ਹੈ।
Visa restrictions issued by Bureau of Immigration (BOI) after meeting of GoM on #COVID19 today.#SwasthaBharat #HelpUsToHelpYou @PMOIndia @drharshvardhan @AshwiniKChoubey @MIB_India @PIB_India @DG_PIB @MEAIndia @MoCA_GoI @shipmin_india @tourismgoi pic.twitter.com/dI8tNxihLW
— Ministry of Health (@MoHFW_INDIA) March 11, 2020
ਰਿਪੋਰਟਾਂ ਮੁਤਾਬਿਕ ਇਹ ਹੁਕਮ 13 ਮਾਰਚ ਤੋਂ ਲਾਗੂ ਹੋ ਰਹੇ ਹਨ। ਦੱਸ ਦਈਏ ਕਿ ਹੁਣ ਤੱਕ ਦੇਸ਼ ਅੰਦਰ 67 ਲੋਕਾਂ ਨੂੰ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਨ੍ਹਾਂ ਵਿੱਚੋਂ ਜਿਆਦਾਤਰ ਲੋਕ ਇਟਲੀ ਤੋਂ ਆਏ ਸਨ। ਇਹ ਜਾਣਕਾਰੀ ਕੇਂਦਰੀ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਹੈ। ਮੰਤਰਾਲੇ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਵਿਦੇਸ਼ ਤੋਂ ਆਉਣ ਵਾਲੇ ਸਾਰੇ ਵੀਜ਼ਾ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤੇ ਜਾਣਗੇ।