ਹਿੱਕਸਵਿਲ ਨਿਊਯਾਰਕ ‘ਚ ਨਵਾਂ ਗੁਰੂ ਘਰ ਸੰਗਤਾਂ ਦੇ ਸਹਿਯੋਗ ਨਾਲ ਖੋਲ੍ਹਿਆ,ਅਮਰੀਕੀ ਕਮਿਉਨਿਟੀ ਦੇ ਕਈ ਲੀਡਰ ਵੀ ਹੋਏ ਸ਼ਾਮਲ

TeamGlobalPunjab
2 Min Read

ਨਿਊਯਾਰਕ (ਗਿੱਲ ਪ੍ਰਦੀਪ ਦੀ ਰਿਪੋਰਟ) :ਨਿਊਯਾਰਕ ਦੇ ਲੌਂਗ ਆਈਲੈਂਡ ਦੇ ਖੇਤਰ ਹਿੱਕਸਵਿਲ ‘ਚ ਨਵਾਂ ਗੁਰੂ ਘਰ ਸ਼ਹੀਦਾਂ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੰਗਤਾਂ ਲਈ ਖੋਲ੍ਹਿਆ ਗਿਆ ਹੈ। ਗਿਆਨੀ ਭੂਪਿੰਦਰ ਸਿੰਘ ਜੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ 25 ਜੁਲਾਈ ਨੂੰ  ਗੁਰੁਦੁਆਰਾ ਸਾਹਿਬ ਖੋਲ੍ਹਿਆ ਗਿਆ ਹੈ।

 

ਦਸਣਯੋਗ ਹੈ ਕਿ ਗਿਆਨੀ ਭੂਪਿੰਦਰ ਸਿੰਘ ਜੀ ਪਹਿਲਾਂ ਕਈ ਗੁਰੂ ਘਰਾਂ ‘ਚ ਹੈੱਡ ਗੰਥੀ ਦੀ ਸੇਵਾ ਨਿਭਾਅ ਚੁੱਕੇ ਹਨ ਅਤੇ ਲੰਮੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਗੁਰੂਘਰ ‘ਚ ਨਿਰੰਤਰ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਅਨੁਸਾਰ ਗੁਰਮਤਿ ਸਮਾਗਮ ਚੱਲਦੇ ਰਹਿਣਗੇ, ਜਿਸ ‘ਚ ਪੰਥ ਪ੍ਰਸਿੱਧ ਕੱਥਾਵਾਚਕ ,ਕੀਰਤਨੀ ਜੱਥੇ ਅਤੇ ਢਾਡੀ ਜੱਥੇ ਗੁਰੂ  ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

- Advertisement -

ਜ਼ਿਕਰਯੋਗ ਹੈ ਕਿ ਹਿੱਕਸਵਿਲ ਨਿਊਯਾਰਕ ‘ਚ ਵੱਡੇ ਪੱਧਰ ‘ਤੇ ਪੰਜਾਬੀ ਰਹਿੰਦੇ ਹਨ। ਲੋਕਾਂ ਦੇ ਕਹਿਣ ‘ਤੇ ਇਕ ਹੋਰ ਗੁਰਦੁਆਰਾ ਸਾਹਿਬ 18 ਵੈਸਟ ਨਿਕੋਲਾਲ ਸਟਰੀਟ ਹਿੱਕਸਵਿਲ, ਨਿਊਯਾਰਕ ‘ਚ  ਖੋਲ੍ਹਿਆ ਗਿਆ ਹੈ। ਦਸ ਦਈਏ ਇਸ ਸਥਾਨ ‘ਤੇ ਪਹਿਲਾਂ ਵੀ ਇਕ ਗੁਰੂਘਰ ਹੈ। ਜਿਥੇ ਇਸ ਪ੍ਰੋਗਰਾਮ ‘ਚ ਨਿਊਯਾਰਕ ਦੇ ਸਾਰੇ ਹੀ ਗੁਰੂਘਰ ਕਮੇਟੀਆਂ ਦੇ ਅਹੁਦੇਦਾਰ ਸ਼ਾਮਿਲ ਹੋਏ ਉਥੇ ਹੀ ਅਮਰੀਕੀ ਕਮਿਉਨਿਟੀ ਦੇ ਕਈ ਲੀਡਰਾਂ ਨੇ ਹਿੱਕਸਵਿਲ ਖੇਤਰ ‘ਚ ਨਵੇਂ ਗੁਰੂਘਰ ‘ਚ ਹਾਜ਼ਰੀਆਂ ਭਰੀਆਂ।

 

ਵਿਦੇਸ਼ਾਂ ‘ਚ ਗੁਰਦੁਆਰਾ ਘਰ ਹੀ ਪੰਜਾਬੀਆਂ ਦੇ ਆਪਸੀ ਮੇਲਜੋਲ ਦਾ ਸਾਧਨ ਹੁੰਦੇ ਹਨ। ਜੋ ਉਨ੍ਹਾਂ ਨੂੰ  ਆਪਣੇ ਲੌਕਾਂ ਨਾਲ ਜੋੜੀ ਰੱਖਣ ਲਈ ਪ੍ਰੇਰਿਤ ਕਰਦੇ ਹਨ।

- Advertisement -
Share this Article
Leave a comment