ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਕੁੱਲ ਕੇਸਾਂ ਦੀ ਗਿਣਤੀ 6287 ਹੋ ਗਈ ਹੈ। ਜਿਸ ਵਿੱਚੋਂ 637 ਸੰਭਾਵੀ ਮਰੀਜ਼ ਹਨ। ਇਸ ਸਮੇਂ 387 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਅਤੇ 105 ਆਈਸੀਯੂ ਵਿੱਚ ਦਾਖਲ ਹਨ। ਉਨ੍ਹਾਂ ਦੱਸਿਆ ਕਿ 449 ਮੌਤਾਂ ਵੀ ਸ਼ਹਿਰ ਵਿੱਚ ਹੋ ਚੁੱਕੀਆਂ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਨੰਬਰਾਂ ਤੋਂ ਪਤਾ ਲੱਗਦਾ ਹੈ ਕਿ ਕੋਵਿਡ-19 ਕਿੰੰਝ ਸ਼ਹਿਰ ਵਾਸੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਤੇ ਉਧਰ ਓਨਟਾਰੀਓ ਦੇ ਚੀਫ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 370 ਕਰੋਨਾਵਾਇਰਸ ਦੇ ਕੇਸ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਹਨ। ਜੋ ਕਿ ਇੱਕ ਰਾਹਤ ਵਾਲਾ ਅੰਕੜਾ ਹੈ। ਇਸ ਨਾਲ ਕੁੱਲ ਕੇਸਾਂ ਦੀ ਗਿਣਤੀ 17923 ਹੋ ਗਈ ਹੈ ਅਤੇ 84 ਮੌਤਾਂ ਵੀ ਪਿਛਲੇ ਦਿਨ ਹੋਈਆਂ ਹਨ ਅਤੇ ਕੁੱਲ ਅੰਕੜਾ 1300 ‘ਤੇ ਪੁੱਜ ਗਿਆ ਹੈ। ਠੀਕ ਹੋਏ ਮਰੀਜ਼ਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਗਿਣਤੀ 12505 ‘ਤੇ ਪਹੁੰਚ ਗਈ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 14,555 ਟੈੱਸਟ ਕੀਤੇ ਗਏ ਹਨ।