ਕੋਰੋਨਾ ਵਾਇਰਸ ਦਾ ਆਤੰਕ : ਇੱਕ ਦਿਨ ‘ਚ ਹੋਈਆਂ 49 ਮੌਤਾਂ!

TeamGlobalPunjab
1 Min Read

ਇਟਲੀ : ਕੋਰੋਨਾ ਵਾਇਰਸ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਭਿਆਨਕ ਬਿਮਾਰੀ ਨੇ ਇਟਲੀ ‘ਚ ਬੀਤੀ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ 49 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਦੀ ਦੇਸ਼ ਅੰਦਰ ਇਨ੍ਹਾਂ ਮੌਤਾਂ ਨਾਲ ਗਿਣਤੀ ਵਧ ਕੇ 197 ਹੋ ਗਈ ਹੈ। ਦੱਸਣਯੋਗ ਹੈ ਕਿ ਦੁਨੀਆਂ ‘ਚ ਕੋਰੋਨਾ ਵਾਇਰਸ ਨਾਲ ਮੌਤਾਂ ਸਭ ਤੋਂ ਵਧੇਰੇ ਚੀਨ ਅਤੇ ਉਸ ਤੋਂ ਬਾਅਦ ਇਟਲੀ ‘ਚ ਹੋਈਆਂ ਹਨ। ਇਸ ਵਾਇਰਸ ਨਾਲ ਇਟਲੀ ‘ਚ 4636 ਲੋਕ ਸਕਰਮਿਤ ਪਾਏ ਗਏ ਹਨ।

ਦੱਸ ਦਈਏ ਕਿ ਚੀਨ ਅੰਦਰ ਵੀ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਤੱਕ ਗੁਆਂਢੀ ਮੁਲਕ ਅੰਦਰ ਮਰਨ ਵਾਲਿਆਂ ਦੀ ਗਿਣਤੀ 3070 ਹੋ ਗਈ ਹੈ। ਇਸ ਦੌਰਾਨ ਸਭ ਤੋਂ ਵਧੇਰੇ ਨਵੇਂ ਮਾਮਲੇ ਹੁਬੇਈ ਇਲਾਕੇ ਅੰਦਰ ਸਾਹਮਣੇ ਆਏ ਦੱਸੇ ਜਾ ਰਹੇ ਹਨ। ਇਸ ਦੇ ਚਲਦਿਆਂ ਲੰਡਨ ਅਤੇ ਸਿੰਗਾਪੁਰ ਅੰਦਰ ਫੇਸਬੁੱਕ ਵੱਲੋਂ ਆਪਣੇ ਦਫਤਰ ਬੰਦ ਕਰ ਦਿੱਤੇ ਗਏ ਹਨ। ਇਹ ਕਦਮ ਸਿੰਗਾਪੁਰ ਅੰਦਰ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਚੁੱਕਿਆ ਗਿਆ ਹੈ।

Share this Article
Leave a comment