ਕੋਰੋਨਾ ਵਾਇਰਸ: ਪਦਮਸ੍ਰੀ ਭਾਈ ਨਿਰਮਲ ਸਿੰਘ ਨਾਲ ਹੋਏ ਵਿਤਕਰੇ ਤੇ ਕੌਮੀ ਕਮਿਸ਼ਨ ਵਲੋਂ ਪੰਜਾਬ ਸਰਕਾਰ ਨੂੰ ਚੇਤਾਵਨੀ, 3 ਦਿਨਾਂ ਚ ਮੰਗੀ ਰਿਪੋਰਟ

TeamGlobalPunjab
1 Min Read

ਚੰਡੀਗੜ੍ਹ : ਕੋੋਰੋਨਾ ਵਾਇਰਸ ਨੇ ਪੰੰਜਾਬ ਵਿਚ 25 ਦੇ ਕਰੀਬ ਜਾਨਾਂ ਲੈ ਲਈਆਂ ਹਨ। ਬੀਤੇੇ ਦਿਨੀਂ ਭੈੈੜੀ ਬਿਮਾਰੀ ਕਾਰਨ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਨੇ ਵੀ ਦਮ ਤੋੋੜ ਦਿਤਾ ਸੀ। ਉਨ੍ਹਾਂ ਦੀ ਮੌੌਤ ਤੋੋਂ ਬਾਅਦ ਸਸਕਾਰ ਸਮੇੇਂ ਜੋ ਵਿਤਕਰਾ ਹੋੋੋਇਆ ਹੋੋੋਇਆ ਉਸ ਦੀ ਚਾਰੇ ਪਾਸੇ ਨਿੰਦਾ ਕੀਤੀ ਗਈ। ਇਸ ਮਾਮਲੇ ਤੇ   ਕੋਈ ਹੁੰਗਾਰਾ ਨਾ ਭਰਨ ਲਈ ਪੰਜਾਬ ਸਰਕਾਰ ਦੀ ਖਿਚਾਈ ਕਰਦਿਆ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਸਖਤ ਰੁਖ ਅਖਤਿਆਰ ਕਰ ਲਿਆ ਹੈ । ਉਨ੍ਹਾਂ ਸੂਬਾ ਸਰਕਾਰ ਤੋੋਂ ਇਸ ਮਾਮਲੇ ਵਿਚ ਤਿੰਨ ਦਿਨਾਂ ਦੇ ਅੰਦਰ ਕਾਰਵਾਈ ਰਿਪੋਰਟ ਕਮਿਸ਼ਨ ਨੂੰ ਸੌਂਪਣ ਦੀ ਮੰੰਗ ਕੀਤੀ ਹੈ ।

ਜਾਣਕਾਰੀ ਮੁਤਾਬਿਕ ਕੌੰਮੀ ਕਮਿਸ਼ਨ ਵਲੋਂ ਇਹ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਤਿੰਨ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਨਹੀਂ ਸੌਂਪੀ ਜਾਂਂਦੀ ਤਾਂ ਸਰਕਾਰ ਨੂੰ ਇਸ ਮੁੁਤਲਕ ਸੰਮਨ ਜਾਰੀ ਕੀਤੇ ਜਾਣਗੇ।

ਦਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਬਾਰੇ ਅਕਾਲੀ ਆਗੂ ਵੱਲੋਂ ਕੌਮੀ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਰਾਮ ਸ਼ੰਕਰ ਕਥੇਰੀਆ ਨੂੰ ਸ਼ਿਕਾਇਤ ਦਿੱਤੀ ਗਈ ਸੀ । ਜਿਸ ਤੋਂ ਬਾਅਦ ਕਮਿਸ਼ਨ ਨੇ ਸੂਬੇ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਨੋਟਿਸ ਜਾਰੀ ਕੀਤੇ ਸਨ।

Share this Article
Leave a comment