ਇਨਸਾਨ ਜਾਂ ਹੈਵਾਨ ? ਅਨਾਨਾਸ ‘ਚ ਪਟਾਖੇ ਪਾ ਕੇ ਖਵਾਉਣ ਨਾਲ ਫਟਿਆ ਗਰਭਵਤੀ ਹਥਣੀ ਦਾ ਜਬਾੜਾ, ਮੌਤ

TeamGlobalPunjab
2 Min Read

ਨਿਊਜ਼ ਡੈਸਕ: ਕੇਰਲ ਵਿੱਚ ਇੱਕ ਗਰਭਵਤੀ ਹਥਣੀ ਨੂੰ ਅਨਾਨਾਸ ਫਲ ਵਿੱਚ ਪਟਾਖੇ ਰੱਖ ਕੇ ਦੇਣ ਅਤੇ ਇਸ ਤੋਂ ਬਾਅਦ ਉਸ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਮਾਮਲਾ ਉੱਤਰੀ ਕੇਰਲ ਦੇ ਮਲੱਪੁਰਮ ਜਿਲ੍ਹੇ ਦੀ ਹੈ ਜਿੱਥੇ ਕੁੱਝ ਲੋਕਾਂ ਨੇ ਖਾਣੇ ਦੀ ਤਲਾਸ਼ ਵਿੱਚ ਜੰਗਲ ਤੋਂ ਭਟਕ ਕੇ ਆਈ ਹਥਣੀ ਨੂੰ ਪਟਾਖਿਆ ਨਾਲ ਭਰਿਆ ਅਨਾਨਾਸ ਖਿਲਾ ਦਿੱਤਾ। ਮੂੰਹ ‘ਚ ਧਮਾਕਾ ਹੋਣ ਕਾਰਨ ਉਸਦਾ ਜਬਾੜਾ ਅਤੇ ਸੁੰਢ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਪੋਸਟਮਾਰਟਮ ਦੇ ਬਾਅਦ ਪਤਾ ਚੱਲਿਆ ਕਿ ਹਥਣੀ ਦੇ ਪੇਟ ਵਿੱਚ ਬੱਚਾ ਪਲ ਰਿਹਾ ਸੀ ਅਤੇ ਉਹ ਵੀ ਇਸ ਹੈਵਾਨਿਅਤ ਦਾ ਸ਼ਿਕਾਰ ਹੋ ਗਿਆ।

ਗਰਭਵਤੀ ਹਥਣੀ ਦੇ ਕਤਲ ਮਾਮਲੇ ਵਿੱਚ ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇੱਕ ਪਸ਼ੁ ਚਿਕਿਤਸਕ ਨੂੰ ਬੁਲਾਇਆ ਗਿਆ ਸੀ ਅਤੇ ਹਥਣੀ ਕਾਫ਼ੀ ਕਮਜ਼ੋਰ ਹੋ ਗਈ ਸੀ। ਉਹ ਕੁੱਝ ਨਹੀਂ ਖਾ ਰਹੀ ਸੀ ਅਤੇ ਤਰਲ ਭੋਜਨ ‘ਤੇ ਹੀ ਸੀ। ਕੇਰਲ ਦੇ ਮੁੱਖਮੰਤਰੀ ਪੀ ਵਿਜੈਨ ਨੇ ਕਿਹਾ , ਹਥਣੀ ਦੇ ਕਤਲ ਦੇ ਜ਼ਿੰਮੇਦਾਰ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਨ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਫੜਿਆ ਜਾਵੇਗਾ ।

- Advertisement -

ਇਸ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਅਤੇ ਬਾਲੀਵੁੱਡ ਸਿਤਾਰੀਆਂ ਵਿੱਚ ਵੀ ਗੁੱਸਾ ਵੇਖਿਆ ਜਾ ਰਿਹਾ ਹੈ। ਟਵੀਟਰ ‘ਤੇ # RIPHumanity ਅਤੇ #Elephant ਵਰਗੇ ਹੈਸ਼ਟੇਗ ਜ਼ਰਿਏ ਯੂਜ਼ਰਸ ਆਪਣਾ ਗੁੱਸਾ ਕੱਢ ਰਹੇ ਹਨ।

https://www.instagram.com/p/CA98mSSp1b-/

- Advertisement -

https://www.instagram.com/p/CA-B6UOFlGE/

 

https://www.instagram.com/p/CA9uT4GJ31F/

 

https://www.instagram.com/p/CA9qLe8p6yA/

Share this Article
Leave a comment