ਭਾਰਤ ‘ਚ ਫਿਰ ਤੋਂ ਕੋਰੋਨਾ ਦਾ ਕਹਿਰ ਜਾਰੀ

TeamGlobalPunjab
1 Min Read

ਪਣਜੀ: ਦੱਖਣੀ ਗੋਆ ਦੇ BITS ਪਿਲਾਨੀ ਕੈਂਪਸ ਵਿੱਚ 24 ਵਿਦਿਆਰਥੀਆਂ ਦੇ ਕੋਰੋਨਾ ਸੰਕਰਮਿਤ ਪਾਏ ਜਾਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਤੋਂ ਬਾਅਦ ਪੂਰੇ ਕੈਂਪਸ ਨੂੰ ਹਾਟ ਸਪਾਟ ਐਲਾਨ ਦਿੱਤਾ ਗਿਆ। ਦਾਖਲ ਹੋਣ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਦੀ ਥਰਮਲ ਸਕੈਨ ਕੀਤੀ ਜਾ ਰਹੀ ਹੈ।

ਰਿਪੋਰਟ ਮੁਤਾਬਕ ਬਿਟਸ ਪਿਲਾਨੀ ‘ਚ ਲਗਭਗ 2,800 ਵਿਦਿਆਰਥੀ ਪੜ੍ਹਦੇ ਹਨ। ਸੰਸਥਾ ਦੇ ਲੋਕ ਸੰਪਰਕ ਅਧਿਕਾਰੀ ਅਰਜੁਨ ਹਲਰਨਕਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਕੈਂਪਸ ਵਿੱਚ ਕੋਵਿਡ ਟੈਸਟ ਤੋਂ ਬਾਅਦ 24 ਵਿਦਿਆਰਥੀ ਸੰਕਰਮਿਤ ਪਾਏ ਗਏ ਹਨ। ਇਸ ਤੋਂ ਬਾਅਦ ਸਾਰੀਆਂ ਕਲਾਸਾਂ ਆਨਲਾਈਨ ਮੋਡ ਵਿੱਚ ਕੀਤੀਆਂ ਗਈਆਂ ਹਨ। ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵੀ ਕੋਵਿਡ ਟੈਸਟ ਲਈ ਅੱਠ ਹੋਰ ਸੈਂਪਲ ਭੇਜੇ ਗਏ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਕੈਂਪਸ ਰਿਸਪਾਂਸ ਟੀਮ ਦੇ ਫੈਸਲੇ ਤੋਂ ਬਾਅਦ ਕਲਾਸਾਂ ਨੂੰ ਆਨਲਾਈਨ ਕਰਨ ਦਾ ਫੈਸਲਾ ਲਿਆ ਗਿਆ ਹੈ। ਭੇਜੇ ਗਏ ਅੱਠ ਹੋਰ ਨਮੂਨਿਆਂ ਦੀ ਰਿਪੋਰਟ ਦੀ ਉਡੀਕ ਹੈ। ਉਨ੍ਹਾਂ ਨੇ ਆਨਲਾਈਨ ਕਲਾਸਾਂ ਲੈਣ ਦੇ ਨਾਲ-ਨਾਲ ਸਮਾਗਮਾਂ ਅਤੇ ਫੰਕਸ਼ਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment