ਕੋਰੋਨਾ ਸੰਕਟ : ਸੁਪਰਸਟਾਰ ਆਮਿਰ ਖਾਨ ਵੱਲੋਂ ਦਿਹਾੜੀਦਾਰ ਮਜ਼ਦੂਰਾਂ ਲਈ ਮਦਦ ਦਾ ਵੱਡਾ ਐਲਾਨ, ਪੀਐੱਮ ਕੇਅਰਜ਼ ਫੰਡ ‘ਚ ਵੀ ਕੀਤੀ ਮਦਦ

TeamGlobalPunjab
2 Min Read

ਮੁੰਬਈ : ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਇੱਕਜੁਟ ਹੈ। ਇਸ ਮਹਾਮਾਰੀ ਨਾਲ ਲੜਨ ਲਈ ਦੇਸ਼ ਦੀਆਂ ਕਈ ਵੱਡੀਆਂ-ਵੱਡੀਆਂ ਹਸਤੀਆਂ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਵੀ ਲੋਕਾਂ ਦੀ ਆਰਥਿਕ ਮਦਦ ਲਈ ਅੱਗੇ ਆ ਰਹੇ ਹਨ। ਇਹ ਹਸਤੀਆਂ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਤੇ ਲੋੜਵੰਦ ਲੋਕਾਂ ਦੀ ਮਦਦ ਕਰ ਰਹੀਆਂ ਹਨ। ਬਾਲੀਵੁੱਡ ਸੁਪਰਸਟਾਰ ਕਿੰਗ ਖਾਨ, ਸਲਮਾਨ ਖਾਨ, ਅਕਸ਼ੈ ਕੁਮਾਰ ਤੋਂ ਬਾਅਦ ਹੁਣ ਬਾਲੀਵੁੱਡ ਦੇ ਇੱਕ ਹੋਰ ਮਸ਼ਹੂਰ ਅਦਾਕਾਰ ਆਮਿਰ ਖਾਨ ਇਸ ਮੁਸ਼ਕਲ ਦੀ ਘੜੀ ‘ਚ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਸੁਪਰਸਟਾਰ ਅਭਿਨੇਤਾ ਆਮਿਰ ਖਾਨ ਨੇ ਪੀਐੱਮ ਕੇਅਰਜ਼ ਫੰਡ ਤੇ ਮਹਾਂਰਾਸ਼ਟਰ ਮੁੱਖ ਮੰਤਰੀ ਰਾਹਤ ਕੋਸ਼ ‘ਚ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਆਰਥਿਕ ਰੂਪ ਤੋਂ ਕਿੰਨੇ ਰੁਪਏ ਦੀ ਮਦਦ ਕੀਤੀ ਹੈ, ਇਹ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਹੈ।।

ਇਸ ਤੋਂ ਇਲਾਵਾ ਆਮਿਰ ਖਾਨ ਨੇ ਉਨ੍ਹਾਂ ਦੀ ਆਪਣੀ ਆਉਣ ਵਾਲੀ ਨਵੀਂ ਫਿਲਮ ‘ਲਾਲ ਸਿੰਘ ਚੱਢਾ’ ਲਈ ਕੰਮ ਕਰੇ ਰਹੇ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਦਾ ਵੀ ਐਲਾਨ ਕੀਤਾ ਹੈ। ਦੱਸ ਦਈਏ ਕਿ ਆਮਿਰ ਖਾਨ ਇਸ ਤੋਂ ਪਹਿਲਾਂ ਵੀ ‘ਪਾਣੀ ਫਾਊਡੇਸ਼ਨ’ ਸੰਸਥਾ ਰਾਹੀਂ ਮਹਾਂਰਾਸ਼ਟਰ ਦੇ ਕਿਸਾਨਾਂ ਦੀ ਮਦਦ ਕਰਦੇ ਰਹੇ ਹਨ। ਦੱਸ ਦਈਏ ਕਿ ਆਮਿਰ ਖਾਨ ਇਸ ਸਮੇਂ ਆਪਣੀ ਨਵੀਂ ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ‘ਚ ਰੁਝੇ ਹੋਏ ਹਨ, ਜਿਸ ਦੀ ਸ਼ੂਟਿੰਗ ਪੰਜਾਬ ‘ਚ ਚੱਲ ਰਹੀ ਹੈ। ਪਰ ਪ੍ਰਧਾਨ ਮੰਤਰੀ ਵੱਲੋਂ ਦੇਸ਼ ‘ਚ ਲਾਕਡਾਊਨ ਦੇ ਐਲਾਨ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਨੂੰ ‘ਚ ਹੀ ਰੋਕ ਦਿੱਤਾ ਗਿਆ ਹੈ। ਇਹ ਫਿਲਮ ਇਸ ਸਾਲ ਕ੍ਰਿਸ਼ਮਸ਼ ਮੌਕੇ ਰਿਲੀਜ਼ ਹੋਣੀ ਸੀ।

ਹੁਣ ਤੱਕ ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ, ਸਲਮਾਨ ਖਾਨ, ਅਜੇ ਦੇਵਗਨ, ਰੋਹਿਤ ਸ਼ੈਟੀ, ਅਰਜੁਨ ਕਪੂਰ ਤੇ ਹੋਰ ਕਈ ਫਿਲਮੀ ਸਿਤਾਰੇ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆ ਚੁੱਕੇ ਹਨ। ਸਲਮਾਨ ਖਾਨ ਨੇ ਬੀਤੇ ਮੰਗਲਵਾਰ ਲਾਕਡਾਊਨ ਕਰਕੇ ਬੇਰੁਜ਼ਗਾਰ ਹੋ ਚੁੱਕੇ ਬਾਲੀਵੁੱਡ ਇੰਡਸਟਰੀ ਦੇ 16000 ਦਿਹਾੜੀਦਾਰ ਮਜ਼ਦੂਰਾਂ ਦਾ ਖਰਚ ਚੁੱਕਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ 16000 ਮਜ਼ਦੂਰਾਂ ਦੇ ਬੈਂਕ ਖਾਤਿਆਂ ‘ਚ ਕੁਲ 4 ਕਰੋੜ 80 ਲੱਖ ਰੁਪਏ ਦੀ ਮਦਦ ਭੇਜੀ ਹੈ। ਨਾਲ ਹੀ ਉਨ੍ਹਾਂ ਨੇ ਮਈ ਮਹੀਨੇ ‘ਚ 19000 ਹੋਰ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਦਾ ਵੀ ਵਾਅਦਾ ਕੀਤਾ ਹੈ।

Share this Article
Leave a comment