ਤੰਦਰੁਸਤੀ ਲਈ ਜ਼ਰੂਰੀ ਹੈ ਸਲਾਦ

TeamGlobalPunjab
2 Min Read

-ਅਸ਼ਵਨੀ ਚਤਰਥ

ਸਲਾਦ ਸਾਡੀ ਸਹਿਤ ਲਈ ਉਨਾਂ ਹੀ ਜ਼ਰੂਰੀ ਹੁੰਦਾ ਹੈ ਜਿੰਨਾ ਕਿ ਭੋਜਨ ਅਤੇ ਪਾਣੀ। ਭੋਜਨ ਸਾਡੀਆਂ ਸਥੂਲ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਸਲਾਦ ਸਾਨੂੰ ਸੂਖਮ ਤੱਤ ਪ੍ਰਦਾਨ ਕਰਾਉਂਦਾ ਹੈ। ਸਲਾਦ ਦੇ ਸੰਬੰਧ ਵਿਚ ਆਉ ਜਾਣੀਏ ਕੁਝ ਜ਼ਰੂਰੀ ਨੁਕਤੇ :

• ਸਲਾਦ ਸਰੀਰ ਵਿਚਲੇ ਅਜਿਹੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਸਹਾਈ ਹੁੰਦਾ ਹੈ ਜੋ ਜ਼ਹਿਰੀਲੇ ਪਦਾਰਥ ਭਿਆਨਕ ਰੋਗਾਂ ਦਾ ਕਾਰਨ ਬਣਦੇ ਹਨ

• ਇਹ ਖੂਨ ਨੂੰ ਪਤਲਾ ਕਰਦਾ ਹੈ

- Advertisement -

• ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ

• ਇਹ ਅੱਖਾਂ ਦੀ ਰੋਸ਼ਨੀ ਨੂੰ ਵਧਾਉਂਦਾ ਹੈ

• ਇਹ ਮੋਟਾਪੇ ਨੂੰ ਘੱਟ ਕਰਦਾ ਹੈ

• ਇਹ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ

• ਚਮੜੀ ਨੂੰ ਤਰੋ ਤਾਜ਼ਾ ਰੱਖਦਾ ਹੈ

- Advertisement -

• ਕਬਜ਼ ਨੂੰ ਦੂਰ ਕਰਦਾ ਹੈ

• ਸਲਾਦ ਸਾਡੇ ਸਰੀਰ ਨੂੰ ਰੋਗਾਂ ਵਿਰੁੱਧ ਲੜਨ ਵਿੱਚ ਸਹਾਇਤਾ ਕਰਦਾ ਹੈ

ਉਕਤ ਕੁਝ ਫਾਇਦੇ ਲੈਣ ਲਈ ਸਾਨੂੰ ਆਪਣੇ ਖਾਣੇ ਦੇ ਨਾਲ ਸਲਾਦ ਦੇ ਰੂਪ ਵਿੱਚ ਗਾਜਰ, ਮੂਲੀ, ਖੀਰਾ, ਪਾਲਕ, ਚੁਕੰਦਰ ਅਤੇ ਬਰੋਕਲੀ ਆਦ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਇਹਨਾਂ ਤੋਂ ਸਾਨੂੰ ਜ਼ਰੂਰੀ ਵਟਾਮਨਿ ਅਤੇ ਖਣਜਿ ਪ੍ਰਾਪਤ ਹੁੰਦੇ ਹਨ। ਹਮੇਸ਼ਾ ਸਲਾਦ ਨੂੰ ਕੱਟਣ ਤੋਂ ਪਹਲਾਂ ਇਸ ਨੂੰ ਧੋ ਲੈਣਾ ਚਾਹੀਦਾ ਹੈ ਅਤੇ ਸੁਆਦ ਅਨੁਸਾਰ ਸਲਾਦ ਉਪਰ ਨਮਕ ਅਤੇ ਨੀਂਬੂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਮਾਹਰਿ ਦੱਸਦੇ ਹਨ ਕਿ ਭੋਜਨ ਸ਼ੁਰੂ ਕਰਨ ਤੋਂ ਪਹਲਾਂ ਹੀ ਸਲਾਦ ਖਾਣਾ ਚਾਹੀਦਾ ਹੈ ਤਾਂ ਜੋ ਅੰਨ ਦੀ ਉਨੀ ਘੱਟ ਮਾਤਰਾ ਖਾਧੀ ਜਾਵੇ ਅਤੇ ਸਰੀਰ ਵਿੱਚ ਮੋਟਾਪਾ ਨਾ ਆਵੇ। ਇਸੇ ਲਈ ਕਿਹਾ ਜਾਂਦਾ ਹੈ ‘ਅੰਨ ਭਾਵੇਂ ਘੱਟ ਖਾਓ, ਸਲਾਦ ਜ਼ਰੂਰ ਖਾਓ। ਉਕਤ ਕੁਝ ਗੱਲਾਂ ਦਾ ਧਆਿਨ ਰੱਖ ਕੇ ਅਸੀਂ ਆਪਣੇ ਤਨ-ਮਨ ਨੂੰ ਤੰਦਰੁਸਤ ਰੱਖ ਸਕਦੇ ਹਾਂ ਅਤੇ ਚੇਹਰੇ ਦੀ ਚਮਕ ਨੂੰ ਸਾਰੀ ਉਮਰ ਬਰਕਰਾਰ ਰੱਖ ਸਕਦੇ ਹਾਂ।

Share this Article
Leave a comment