ਅਸੀਮ ਬਾਜਵਾ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ

TeamGlobalPunjab
2 Min Read

ਇਸਲਾਮਾਬਾਦ : ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਸਾਬਕਾ ਲੈਫਟੀਨੈਂਟ ਜਨਰਲ ਅਸੀਮ ਬਾਜਵਾ ਨੇ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਾਜਵਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਲਾਹਕਾਰ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਇਸ ਦੇ ਨਾਲ ਹੀ ਬਾਜਵਾ ਨੇ ਅੱਗੇ ਕਿਹਾ ਕਿ ਉਹ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਦੇ ਚੇਅਰਮੈਨ ਬਣੇ ਰਹਿਣਗੇ। ਦੱਸ ਦਈਏ ਕਿ ਬਾਜਵਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਜ਼ਦੀਕੀਆਂ ‘ਚੋਂ ਇੱਕ ਹਨ ਅਤੇ ਉਨ੍ਹਾਂ ਦੇ ਵਿਸ਼ੇਸ਼ ਸਲਾਹਕਾਰ ਹਨ।

ਸਾਬਕਾ ਲੈਫਟੀਨੈਂਟ ਜਨਰਲ ਅਸੀਮ ਬਾਜਵਾ ‘ਤੇ ਦੋਸ਼ ਹੈ ਕਿ ਉਸਨੇ ਚੀਨ ਨਾਲ ਮਿਲੇ ਕੇ ਬੇ-ਹਿਸਾਬ ਸੰਪਤੀ ਬਣਾਈ ਹੈ। ਪਾਕਿਸਤਾਨ ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਬਾਜਵਾ ਨੂੰ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀਪੀਈਸੀ) ਦਾ ਚੇਅਰਮੈਨ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਸੰਪਤੀ ‘ਚ ਬੇ-ਹਿਸਾਬ ਵਾਧਾ ਹੋਇਆ ਹੈ। ਮੌਜੂਦਾ ਸਮੇਂ ਬਾਜਵਾ ਦਾ ਪਰਿਵਾਰ 99 ਕੰਪਨੀਆਂ ਅਤੇ 133 ਰੈਸਟੋਰੈਂਟਾਂ ਦਾ ਮਾਲਕ ਹੈ। ਪਾਕਿਸਤਾਨ ਦੀ ਇੱਕ ਪ੍ਰਸਿੱਧ ਵੈਬਸਾਈਟ ਫੈਕਟ ਫੋਕਸ ਨੇ ਖੁਲਾਸਾ ਕੀਤਾ ਹੈ ਕਿ ਬਾਜਵਾ ਦਾ ਕਾਰੋਬਾਰ ਚਾਰ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ।

ਇੱਕ ਰਿਪੋਰਟ ਦੇ ਅਨੁਸਾਰ ਅਸੀਮ ਬਾਜਵਾ ਨੇ ਜਦੋਂ ਇਮਰਾਨ ਦੇ ਵਿਸ਼ੇਸ਼ ਸਲਾਹਕਾਰ ਵਜੋਂ ਸਹੁੰ ਚੁੱਕੀ ਸੀ ਤਾਂ ਉਸ ਕੋਲ ਕੋਈ ਜਾਇਦਾਦ ਨਹੀਂ ਸੀ। ਉਸਨੇ ਆਪਣੇ ਹਲਫਨਾਮੇ ਵਿੱਚ ਦਾਅਵਾ ਕੀਤਾ ਸੀ ਕਿ ਉਸ ਦੇ ਅਤੇ ਉਸ ਦੇ ਕਿਸੇ ਵੀ ਪਰਿਵਾਰਕ ਮੈਂਬਰ ਕੋਲ ਪਾਕਿਸਤਾਨ ਤੋਂ ਬਾਹਰ ਕੋਈ ਜਾਇਦਾਦ ਨਹੀਂ ਹੈ। ਫੌਜ ‘ਚ ਭਰਤੀ ਹੋਣ ਤੋਂ ਪਹਿਲਾਂ ਬਾਜਵਾ ਇਕ ਪੀਜ਼ਾ ਕੰਪਨੀ ‘ਚ ਕੰਮ ਕਰਦਾ ਸੀ ਤੇ ਅੱਜ ਬਾਜਵਾ ਦੀ ਪਤਨੀ ਅਤੇ ਉਸਦੇ ਭਰਾਵਾਂ ਕੋਲ 133 ਪੀਜ਼ਾ ਰੈਸਟੋਰੈਂਟ ਹਨ ਅਤੇ ਉਨ੍ਹਾਂ ਦੀਆਂ 99 ਕੰਪਨੀਆਂ ਹਨ। ਉਨ੍ਹਾਂ ਦੇ ਰੈਸਟੋਰੈਂਟ ਦੀ ਮੌਜੂਦਾ ਕੀਮਤ ਲਗਭਗ 40 ਮਿਲੀਅਨ ਡਾਲਰ ਦੱਸੀ ਜਾਂਦੀ ਹੈ।

Share this Article
Leave a comment