ਚੰਡੀਗੜ੍ਹ : ਪੰਜਾਬ ਵਿਚ ਅੱਜ ਫਿਰ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ । ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ । ਅੱਜ ਇਸ ਦੇ ਨਵੇਂ ਮਾਮਲੇ ਮੋਹਾਲੀ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਕਪੂਰਥਲਾ, ਰੋਪੜ ਅਤੇ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਏ ਹਨ । ਸਿਹਤ ਅਤੇ ਪਰਿਵਾਰ ਵੈਲਫੇਅਰ ਵਲੋਂ ਜਾਰੀ ਮੀਡੀਆ ਬੁਲਿਟਨ ਮੁਤਾਬਿਕ ਅੱਜ ਮੁਹਾਲੀ ਤੋਂ 4 ਮਾਮਲੇ ਸਾਹਮਣੇ ਆਏ ਹਨ ਇਨ੍ਹਾਂ ਵਿੱਚੋ ਇਕ ਤਾਬਲਿਗੀ ਜਮਾਤ ਵਿਚ ਗਿਆ ਸੀ ਅਤੇ ਬਾਕੀ 3 ਕੋਰੋਨਾ ਪੌਜ਼ਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਹਨ । ਲੁਧਿਆਣਾ ਤੋਂ ਵੀ ਅੱਜ ਤਾਬਲਿਗੀ ਜਮਾਤ ਚ ਗਏ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਆਈ ਹੈ । ਇਸੇ ਤਰ੍ਹਾਂ ਫ਼ਤਹਿਗੜ੍ਹ ਸਾਹਿਬ, ਕਪੂਰਥਲਾ, ਰੋਪੜ ਅਤੇ ਅੰਮ੍ਰਿਤਸਰ ਸਾਹਿਬ ਤੋਂ ਕ੍ਰਮਵਾਰ 2 ,1 ,2 ,1 ਮਾਮਲੇ ਸਾਹਮਣੇ ਆਏ ਹਨ।
| S. no | District | Confirmed cases | Cured | Deaths |
| 1 | ਐਸ ਬੀ ਐਸ ਨਗਰ | 19 | 1 | 1 |
| 2 | ਐਸ ਏ ਐਸ ਨਗਰ | 19 | 2 | 1 |
| 3 | ਹੁਸ਼ਿਆਰਪੁਰ. | 7 | 1 | 1 |
| 4 | ਅੰਮ੍ਰਿਤਸਰ | 9 | 0 | 1 |
| 5 | ਜਲੰਧਰ | 6 | 0 | 0 |
| 6 | ਲੁਧਿਆਣਾ | 6 | 0 | 2 |
| 7 | ਮਾਨਸਾ | 3 | 0 | 0 |
| 8 | ਰੋਪੜ | 3 | 0 | 0 |
| 9 | ਫ਼ਤਹਿਗੜ੍ਹ ਸਾਹਿਬ | 2 | 0 | 0 |
| 10 | ਪਟਿਆਲਾ | 1 | 0 | 0 |
| 11 | ਫਰੀਦਕੋਟ | 1 | 0 | 0 |
| 12 | ਪਠਾਨਕੋਟ | 1 | 0 | 1 |
| 13 | ਬਰਨਾਲਾ | 1 | 0 | 0 |
| 14 | ਕਪੂਰਥਲਾ | 1 | 0 | 0 |
| Total | 79 | 4 | 7 |

