ਕੋਰੋਨਾ ਦੀ ਚਪੇਟ ‘ਚ ਆਈ ਚੰਡੀਗੜ੍ਹ ਦੀ ਲੜਕੀ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਰਿਪੋਰਟ ਆਈ ਪਾਜ਼ਿਟਿਵ: ਸੂਤਰ

TeamGlobalPunjab
1 Min Read

ਚੰਡੀਗੜ੍ਹ: ਚੰਡੀਗੜ੍ਹ ‘ਚ ਬੀਤੇ ਦਿਨੀਂ ਇੰਗਲੈਂਡ ਤੋਂ ਪਰਤੀ 23 ਸਾਲਾ ਮਹਿਲਾ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਜਿਸ ਤੋਂ ਬਾਅਦ ਹੁਣ ਲੜਕੀ ਦੇ ਪਰਿਵਾਰ ਦੇ ਤਿੰਨ ਮੈਂਬਰਾਂ ‘ਚ ਵੀ ਵਾਇਰਸ ਦੀ ਪੁਸ਼ਟੀ ਹੋਈ ਹੈ ਜਿਸ ਦੇ ਨਾਲ ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਲੜਕੀ ਦੀ ਮਾਂ ਭਰਾ ਅਤੇ ਨੌਕਰ ਦੀ ਕਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਉੱਥੇ ਹੀ ਪਿਤਾ ਤੇ ਡਰਾਈਵਰ ਦੀ ਰਿਪੋਰਟ ਨੈਗੇਟਿਵ ਦੱਸੀ ਜਾ ਰਹੀ ਹੈ।

ਉਧਰ ਦੂਜੇ ਪਾਸੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਇੱਕ ਹੋਰ ਮਾਮਲੇ ਦੀ ਪੁਸ਼ਟੀ ਹੋਈ ਹੈ ਅਤੇ ਇਸਦੇ ਨਾਲ ਹੀ ਪਾਜ਼ਿਟਿਵ ਮਰੀਜਾਂ ਦੀ ਗਿਣਤੀ ਤਿੰਨ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ 69 ਸਾਲਾ ਮਹਿਲਾ ਕੁਝ ਸਮਾਂ ਪਹਿਲਾਂ ਯੂਕੇ ਤੋਂ ਪਰਤੀ ਸੀ। ਮਹਿਲਾ ਨੂੰ ਸਿਵਲ ਹਸਪਤਾਲ ਵਿੱਚ ਹੀ ਰੱਖਿਆ ਜਾਵੇਗਾ ਨਾਲ ਹੀ ਮਹਿਲਾ ਦੇ ਪਰ ਸੰਪਰਕ ਵਿੱਚ ਆਏ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਚ ਸਾਹਮਣੇ ਆਏ ਤਿੰਨਾਂ ਮਾਮਲਿਆਂ ‘ਚੋਂ ਇੱਕ ਮਰੀਜ਼ ਦੀ ਮੌਤ ਹੋ ਚੁੱਕੀ ਹੈ ਦੂੱਜੇ ਪਾਜ਼ਿਟਿਵ ਮਰੀਜ਼ ਦੀ ਹਾਲਤ ਵਿੱਚ ਵੀ ਸੁਧਾਰ ਨਹੀਂ ਹੋ ਰਿਹਾ ਹੈ। ਇਸ ਤੋਂ ਇਲਾਵਾ ਕਈ ਸ਼ੱਕੀ ਮਰੀਜ ਸਾਹਮਣੇ ਆਏ ਹਨ ਜਿਨ੍ਹਾਂ ਦੇ ਸੈਂਪਲ ਦੀ ਜਾਂਚ ਹੋ ਰਹੀ ਹੈ।

Share this Article
Leave a comment