ਕੋਰੋਨਾ ਧਮਾਕਾ : ਜਲੰਧਰ ‘ਚ ਕੋਰੋਨਾ ਦੇ 28 ਅਤੇ ਮੁਹਾਲੀ ‘ਚ 26 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

TeamGlobalPunjab
2 Min Read

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵੱਧ ਰਹੀ ਹੈ। ਇਸ ‘ਚ ਹੀ ਅੱਜ ਤੜਕਸਾਰ ਜਲੰਧਰ ਅਤੇ ਮੁਹਾਲੀ ‘ਚ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਜ਼ਿਲ੍ਹਾ ਜਲੰਧਰ ‘ਚ ਅੱਜ ਕੋਰੋਨਾ ਦੇ 28 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਕੋੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 1200 ਤੋਂ ਪਾਰ ਹੋ ਗਿਆ ਹੈ ਜਦ ਕਿ 26 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਜਲੰਧਰ ਮਹਾਂਨਗਰ ‘ਚ ਕੋਰੋਨਾ ਦੇ ਸਭ ਤੋਂ ਵੱਧ 82 ਮਾਮਲੇ ਸਾਹਮਣੇ ਆਏ ਹਨ ਅਤੇ 3 ਕੋਰੋਨਾ ਪੀੜਤ ਮਰੀਜ਼ਾਂ ਨੇ ਦਮ ਤੋੜ ਦਿੱਂਤਾ ਹੈ।

ਇਸ ਦੇ ਨਾਲ ਹੀ ਮੁਹਾਲੀ ‘ਚ ਵੀ ਅੱਜ ਤੜਕਸਾਰ ਕੋਰੋਨਾ ਦੇ 26 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ਅੰਦਰ ਕੁੱਲ ਮਰੀਜ਼ਾਂ ਦੀ ਗਿਣਤੀ 392 ਹੋ ਗਈ ਹੈ। ਇਨ੍ਹਾਂ ‘ਚੋਂ 271 ਮਰੀਜ਼ ਸਿਹਤਯਾਬ ਹੋਣ ਉਪਰੰਤ ਘਰ ਜਾ ਚੁੱਕੇ ਹਨ ਜਦਕਿ 114 ਮਾਮਲੇ ਅਜੇ ਵੀ ਸਰਗਰਮ ਹਨ। ਜ਼ਿਲ੍ਹੇ ‘ਚ ਹੁਣ ਤੱਕ 7 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਅੱਜ ਮਿਲੇ ਨਵੇਂ ਮਾਮਲੇ ਨਵਾਂਗਾਓਂ, ਸ਼ਿਵਜੋਤ ਇਨਕਲੇਬ ਖਰੜ, ਗਿਲਕੋ ਮੁਹਾਲੀ, ਸ਼ਿਵਾਲਿਕ ਹੋਮਜ਼ ਖਰੜ, ਸੰਨੀ ਇਨਕਲੇਬ ਖਰੜ, ਢਕੌਲੀ, ਜ਼ੀਰਕਪੁਰ, ਸੋਹਾਣਾ, ਸੈਕਟਰ-97, ਡੇਬਾਬੱਸੀ, ਝੰਜੇੜੀ ਅਤੇ ਕੁਰਾਲੀ ਨਾਲ ਸਬੰਧਿਤ ਦੱਸੇ ਜਾ ਰਹੇ ਹਨ।

ਤਾਜ਼ਾ ਜਾਣਕਾਰੀ ਅਨੁਸਾਰ ਸੂਬੇ ‘ਚ ਕੋਰੋਨਾ ਦੇ ਕੁਲ ਮਰੀਜ਼ਾਂ ਦੀ ਗਿਣਤੀ 7587 ਹੋ ਗਈ ਹੈ ਜਦਕਿ 195 ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ। 5040 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸੂਬੇ ‘ਚ 2352 ਮਾਮਲੇ ਅਜੇ ਵੀ ਸਰਮਗਰਮ ਹਨ।

Share this Article
Leave a comment