ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦਾ ਹੋਇਆ ਦੇਹਾਂਤ

Rajneet Kaur
1 Min Read

ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਆਦਿਤਿਆ ਚੋਪੜਾ ਦੀ ਮਾਂ ਪਾਮੇਲਾ ਚੋਪੜਾ ਦਾ ਦੇਹਾਂਤ ਹੋ ਗਿਆ ਹੈ। ਯਸ਼ ਚੋਪੜਾ ਦੀ ਪਤਨੀ 74 ਸਾਲਾ  ਪਾਮੇਲਾ ਚੋਪੜਾ ਆਪਣੇ ਪਤੀ ਦੀ ਮੌਤ ਦੇ 11 ਸਾਲ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਪਾਮੇਲਾ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ।  ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ 15 ਸਾਲਾ ਤੋਂ ਬੀਮਾਰ ਸਨ ਅਤੇ ਹਸਪਤਾਲ ‘ਚ ਵੀ ਦਾਖਲ ਸਨ। ਫਿਲਹਾਲ ਪਾਮੇਲਾ ਚੋਪੜਾ  ਦੀ ਮੌਤ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਾਮੇਲਾ ਚੋਪੜਾ  ਨਾ ਸਿਰਫ ਅਨੁਭਵੀ ਫਿਲਮ ਨਿਰਮਾਤਾ ਯਸ਼ ਚੋਪੜਾ ਦੀ ਪਤਨੀ ਸਨ ਸਗੋਂ ਉਹ ਇਕ ਪਲੇਬੈਕ ਗਾਇਕਾ ਵੀ ਸਨ  ਉਨ੍ਹਾਂ ਨੇ ਯਸ਼ ਰਾਜ ਦੀਆਂ ਕਈ ਫਿਲਮਾਂ ਲਈ ਗੀਤ ਗਾਏ ਹਨ। ਯਸ਼ ਚੋਪੜਾ ਦੀਆਂ ਫਿਲਮਾਂ ਦੇ ਗੀਤਾਂ ਵਿੱਚ ਪਾਮੇਲਾ ਦਾ ਵੱਡਾ ਹੱਥ ਰਿਹਾ ਹੈ। ਗਾਇਕਾ ਹੋਣ ਤੋਂ ਇਲਾਵਾ ਪਾਮੇਲਾ ਚੋਪੜਾ ਫਿਲਮ ਲੇਖਕ ਅਤੇ ਨਿਰਮਾਤਾ ਵੀ ਰਹਿ ਚੁੱਕੀ ਹੈ। ਪਾਮੇਲਾ ਚੋਪੜਾ ਦੀ ਮੌਤ ਨਾਲ ਪੂਰਾ ਚੋਪੜਾ ਪਰਿਵਾਰ ਦੁੱਖ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment