ਕੋਰੋਨਾ : ਜ਼ਿਲ੍ਹਾ ਮੁਹਾਲੀ ‘ਚ ਕੋਰੋਨਾ ਦੇ 14 ਅਤੇ ਪਟਿਆਲਾ ‘ਚ 3 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

TeamGlobalPunjab
1 Min Read

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ‘ਚ ਹੀ ਅੱਜ ਜ਼ਿਲ੍ਹਾ ਮੁਹਾਲੀ ‘ਚ ਕੋਰੋਨਾ ਦੇ 14 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 302 ਹੋ ਗਈ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅਜੇ ਵੀ ਕੋਰੋਨਾ ਦੇ 79 ਮਾਮਲੇ ਸਰਗਰਮ ਹਨ ਜਦ ਕਿ 218 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਜ਼ਿਲ੍ਹਾ ਪਟਿਆਲਾ ਦੇ ਨਾਭਾ ‘ਚ ਤਿੰਨ ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਨਵੇਂ ਮਾਮਲਿਆਂ ‘ਚ ਨਾਭਾ ਦੇ ਕੈਂਟ ਰੋਡ ਦਾ 30 ਸਾਲਾ ਨੌਜਵਾਨ, 58 ਸਾਲਾ ਔਰਤ ਅਤੇ 65 ਸਾਲਾ ਬਜ਼ੁਰਗ ਸ਼ਾਮਲ ਹਨ।

ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਦਿਨ ਸੂਬੇ ‘ਚ ਕੋਰੋਨਾ ਦੇ 172 ਮਾਮਲੇ ਸਾਹਮਣੇ ਆਏ ਸਨ। ਸਭ ਤੋਂ ਵੱਧ 61 ਮਾਮਲੇ ਜਲੰਧਰ ‘ਚ ਸਾਹਮਣੇ ਆਏ ਸਨ। ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 6 ਹਜ਼ਾਰ ਤੋਂ ਪਾਰ ਚਲਾ ਗਿਆ ਹੈ ਅਤੇ 162 ਮੌਤਾਂ ਹੋ ਚੁੱਕੀਆਂ ਹਨ।

Share this Article
Leave a comment