ਰਾਮ ਦੇਵ ਦੀ ‘ਕੋਰੋਨਿਲ’ ਤੋਂ ਛਿੜਿਆ ਵਿਵਾਦ; ਕੇਂਦਰੀ ਸਿਹਤ ਮੰਤਰੀ ਤੋਂ ਮੰਗਿਆ ਸਪਸ਼ਟੀਕਰਨ

TeamGlobalPunjab
1 Min Read

ਨਵੀਂ ਦਿੱਲੀਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਪਤੰਜਲੀ ਦੇ ਉਤਪਾਦ ‘ਕੋਰੋਨਿਲ’ ਦੀ ਜਾਂਚ ਕਰਨ ਲਈ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੋਂ ਇਸ ਉਤਪਾਦ ਦੀ ਤਸਦੀਕ ਕਰਨ ਸਬੰਧੀ ਸਪੱਸ਼ਟੀਕਰਨ ਮੰਗਿਆ ਹੈ। ਪਤੰਜਲੀ ਨੇ ਕੋਰੋਨਿਲ ਲਾਂਚ ਕਰਨ ਮੌਕੇ ਦਾਅਵਾ ਕੀਤਾ ਸੀ ਕਿ ਇਹ ਕੋਵਿਡ-19 ਦੇ ਇਲਾਜ ’ਚ ਕਾਰਗਰ ਹੈ। ਜਦਕਿ ਆਲਮੀ ਸਿਹਤ ਸੰਸਥਾ ਨੇ ਪਤੰਜਲੀ ਦੇ ਇਸ ਦਾਅਵੇ ’ਤੇ ਇਤਰਾਜ ਜਤਾਇਆ ਸੀ। ਆਈਐੱਮਏ ਨੇ ਕਿਹਾ, ‘‘ਭਾਰਤੀ ਮੈਡੀਕਲ ਕੌਂਸਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਜਿਸ ਨੂੰ ਮੰਨਣ ਲਈ ਹਰ ਆਧੁਨਿਕ ਮੈਡੀਕਲ ਡਾਕਟਰ ਪਾਬੰਦ ਹਨ, ਤਹਿਤ ਕੋਈ ਵੀ ਡਾਕਟਰ ਕਿਸੇ ਦਵਾਈ ਦਾ ਪ੍ਰਚਾਰ ਨਹੀਂ ਕਰ ਸਕਦਾ।

ਆਈਐੱਮਏ ਨੇ ਕਿਹਾ ਕਿ ਦੇਸ਼ ਦੇ ਸਿਹਤ ਮੰਤਰੀ ਦੀ ਹਾਜ਼ਰੀ ਵਿੱਚ ਅਵਿਗਿਆਨਕ ਦਵਾਈ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨਾ ਗਲਤ ਗੱਲ ਹੈ।  ਐਸੋਸੀਏਸ਼ਨ ਨੇ ਯੋਗ ਗੁਰੂ ਰਾਮਦੇਵ ਦੀ ਆਯੁਰਵੈਦਿਕ ਫਰਮ ਪਤੰਜਲੀ ਵੱਲੋਂ ਵਿਉਂਤੇ ਸਮਾਗਮ ’ਚ ਹਾਜ਼ਰੀ ਲਈ ਕੇਂਦਰੀ ਸਿਹਤ ਮੰਤਰੀ ਦੀ ਇਕ ਡਾਕਟਰ ਤੇ ਦੇਸ਼ ਦੇ ਸਿਹਤ ਮੰਤਰੀ ਵਜੋਂ ਨੈਤਿਕਤਾ ’ਤੇ ਵੀ ਸਵਾਲ ਉਠਾਇਆ ਹੈ।

ਦੱਸ ਦਈਏ ‘ਕੋਰੋਨਿਲ’ ਟੈਬਲੇਟ ਲਾਂਚ ਕਰਨ ਲਈ 19 ਫਰਵਰੀ ਨੂੰ ਰੱਖੇ ਇਸ ਸਮਾਗਮ ਵਿੱਚ ਹਰਸ਼ ਵਰਧਨ ਤੋਂ ਇਲਾਵਾ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ

Share this Article
Leave a comment