ਯੂਕੇ ‘ਚ ਇੱਕ ਹੀ ਬੱਚੀ 197 ਵਾਰ ਹੋਈ ਲਾਪਤਾ, ਜਾਣੋ ਕੀ ਹੈ ਮਾਮਲਾ

TeamGlobalPunjab
2 Min Read

ਲੰਦਨ: ਸਾਲ 2018 ਤੋਂ ਯੂਕੇ ਵਿੱਚ ਘੱਟੋ-ਘੱਟ 56,479 ਬੱਚੇ ਲਾਪਤਾ ਹੋ ਚੁੱਕੇ ਹਨ, ਇਨ੍ਹਾਂ ਅੰਕੜਿਆਂ ਦਾ ਖੁਲਾਸਾ ਦ ਫਰੀਡਮ ਆਫ ਇਨਫ਼ਾਰਮੇਸ਼ਨ ਐਕਟ ਵਲੋਂ ਕੀਤਾ ਗਿਆ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜ਼ਿਆਦਾਤਰ ਬੱਚੇ 14 ਤੋਂ 16 ਸਾਲ ਦੀ ਉਮਰ ਵਿੱਚ ਸਨ ਜਦਕਿ ਇੱਕ ਬੱਚਾ 11 ਸਾਲ ਦਾ ਹੈ।

ਅੰਗਰੇਜ਼ੀ ਅਖਬਾਰ ‘ਦ ਸਨ’ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਪੁਲਿਸ ਲਾਪਤਾ ਹੋਏ ਬੱਚਿਆਂ ਦੇ ਦੋ ਤਿਹਾਈ ਮਾਮਲੇ ਹੀ ਆਪਣੇ ਡਾਟਾ ‘ਚ ਦਰਜ ਕਰਦੀ ਹੈ। ਵੈਸਟ ਯਾਰਕਸ਼ਾਇਰ ਪੁਲੀਸ ਨੇ ਸਾਲ 2018 ਤੋਂ ਹੁਣ ਤੱਕ 5,500 ਕੇਸ ਦਰਜ ਕੀਤੇ ਹਨ। ਗਾਇਬ ਹੋਏ ਬੱਚਿਆਂ ਵਿੱਚ ਇੱਕ ਅਜਿਹੀ ਬੱਚੀ ਹੈ, ਜੋ 197 ਵਾਰ ਲਾਪਤਾ ਹੋਈ, ਹਾਲਾਂਕਿ ਪੁਲਿਸ ਨੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ।

ਉੱਥੇ ਹੀ ਦੋ ਹੋਰ ਬੱਚੇ ਅਜਿਹੇ ਵੀ ਹਨ ਜੋ 100 ਤੋਂ ਜ਼ਿਆਦਾ ਵਾਰ ਲਾਪਤਾ ਹੋਏ। ਹੰਬਰਸਾਈਡ ਪੁਲਿਸ ਨੇ ਕਿਹਾ ਕਿ ਚਾਰ ਬੱਚੇ 100 ਤੋਂ ਜ਼ਿਆਦਾ ਵਾਰ ਲਾਪਤਾ ਹੋਏ, ਇਨ੍ਹਾਂ ਚੋਂ ਇੱਕ ਤਾਂ ਪਿਛਲੇ ਤਿੰਨ ਸਾਲ ਵਿੱਚ 156 ਵਾਰ ਗਾਇਬ ਹੋਇਆ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬੱਚਿਆਂ ਦੇ ਲਾਪਤਾ ਹੋਣ ਦੇ ਮਾਮਲੇ ਉਨ੍ਹਾਂ ਦੇ ਮਾਤਾ-ਪਿਤਾ ਜਾਂ ਸੋਸ਼ਲ ਵਰਕਰ ਉਦੋਂ ਦਰਜ ਕਰਵਾਉਂਦੇ ਹਨ, ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚੇ ਯੌਨ ਸ਼ੋਸ਼ਣ ਦੇ ਸ਼ਿਕਾਰ ਹੋ ਸਕਦੇ ਹਨ। ਇੱਕ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ, ਗਾਇਬ ਹੋਏ ਬੱਚਿਆਂ ਵਿੱਚ ਜ਼ਿਆਦਾਤਰ ਘੱਟ ਉਮਰ ਦੀਆਂ ਉਨ੍ਹਾਂ ਲੜਕੀਆਂ ਦੀ ਗਿਣਤੀ ਹੈ, ਜੋ ਵਾਰ-ਵਾਰ ਪੈਸੇ, ਸ਼ਰਾਬ ਜਾਂ ਡਰੱਗਸ ਲਈ ਮੁਲਜ਼ਮਾਂ ਕੋਲ ਵਾਪਸ ਚਲੇ ਜਾਂਦੀਆਂ ਹਨ।

- Advertisement -

Share this Article
Leave a comment