ਆਸਟ੍ਰੇਲੀਆ ਦੀ ਪਾਰਲੀਮੈਂਟ ‘ਚ ਵੀ ਗੂੰਜਿਆ ਕਿਸਾਨ ਅੰਦੋਲਨ ਦਾ ਮੁੱਦਾ

TeamGlobalPunjab
3 Min Read

ਮੈਲਬੌਰਨ: ਭਾਰਤ ‘ਚ ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਸਣੇ ਵੱਖ-ਵੱਖ ਵਰਗਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਲੈ ਕੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਹੋਈਆਂ ਹਨ। ਜਿਸ ਦੇ ਚਲਦਿਆਂ ਦੁਨੀਆਂ ਭਰ ਵਿੱਚ ਬੈਠੇ ਕਿਸਾਨ ਹਿਤੈਸ਼ੀਆਂ ਵੱਲੋਂ ਉਨਾਂ ਦੇ ਹੱਕ ਵਿੱਚ ਸੋਸ਼ਲ ਮੀਡੀਆ, ਸ਼ਾਂਤਮਈ ਪ੍ਰਦਰਸ਼ਨਾਂ ਤੇ ਸੰਚਾਰ ਦੇ ਹੋਰ ਸਾਧਨਾਂ ਰਾਂਹੀ ਆਪਣੀ ਆਵਾਜ਼ ਕਿਸਾਨ ਅੰਦੋਲਨ ਦੇ ਹੱਕ ਵਿੱਚ ਬੁਲੰਦ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੇਤੀ ਬਿੱਲਾਂ ਦੇ ਵਿਰੌਧ ਅਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਹਾਅ ਦਾ ਨਾਰਾ ਮਾਰਨ ਲਈ ਸ਼ਾਂਤਮਈ ਪ੍ਰਦਰਸ਼ਨ ਕੀਤੇ ਗਏ।

ਫੈਡਰਲ ਪਾਰਲੀਮੈਂਟ ‘ਚ ਗੂੰਜਿਆ ਮੁੱਦਾ

ਆਸਟ੍ਰੇਲੀਅਨ ਲੇਬਰ ਪਾਰਟੀ ਦੇ ਸੰਸਦ ਮੈਂਬਰ ਰੌਬ ਮਿਚਲ ਨੇ ਫੈਡਰਲ ਪਾਰਲੀਮੈਂਟ ‘ਚ ਕਿਸਾਨਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਉਹ ਕਿਸਾਨਾਂ ਅਤੇ ਭਾਰਤ ਸਰਕਾਰ ਦੇ ਟਕਰਾਅ ਨੂੰ ਲੈ ਕੇ ਚਿੰਤਤ ਹਨ। ਹਜ਼ਾਰਾ ਦੀ ਗਿਣਤੀ ਵਿੱਚ ਕਿਸਾਨ ਸੜਕਾਂ ਤੇ ਉਤਰੇ ਹੋਏ ਹਨ ਅਤੇ ਕੌਮੀ ਰਜਾਧਾਨੀ ਵਿੱਚ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਉਨਾਂ ਕਿਸਾਨਾਂ ਉਪਰ ਪੁਲਿਸ ਵਲੋਂ ਕੀਤੇ ਗਏ ਤਸ਼ਦਦ ਨੂੰ ਮੰਦਭਾਗਾ ਦੱਸਦਿਆ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਉਪਰ ਹੰਝੂ ਗੈਸ ਦੇ ਗੌਲੇ ਸੁੱਟਣ ਦੀ ਬਿਜਾਏ ਬੈਠ ਕੇ ਗੱਲ ਕਰਨੀ ਚਾਹਿਦੀ ਹੈ ਤਾਂ ਜੋ ਵਿਚਲਾ ਹਲ ਨਿਕਲ ਸਕੇ।

- Advertisement -

ਉਨਾਂ ਆਪਣੇ ਸੰਬੌਧਨ ਵਿੱਚ ਵੀ ਕਿਹਾ ਕਿ ਭਾਰਤ ਵਿੱਚ ਹਰ ਰੌਜ਼ ਕਿਸਾਨ ਖੁਦਕੁਸ਼ੀਆ ਕਰ ਰਹੇ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨਾ ਕਿਹਾ ਕਿ ਸ਼ਾਤੀ ਪੁਰਵਕ ਪ੍ਰਦਰਸ਼ਨ ਹਰੇਕ ਨਾਗਰਿਕ ਦਾ ਹੱਕ ਹੈ, ਪਰ ਸਰਕਾਰ ਦਾ ਵਤੀਰਾ ਕਿਸਾਨ ਪ੍ਰਤੀ ਸਹੀ ਨਹੀ ਹੈ ਜਿਸ ਨੂੰ ਲੈ ਕੇ ਉਨਾਂ ਦੇ ਆਸਟ੍ਰੇਲੀਆ ਵਿੱਚ ਵਸਦੇ ਪਰਿਵਾਰ, ਰਿਸ਼ਤੇਦਾਰ, ਦੋਸਤ ਚਿੰਤਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦ ਹੀ ਇਸ ਮਸਲੇ ਦਾ ਕੋਈ ਹੱਲ ਕਢਣਾ ਚਾਹੀਦਾ ਹੈ।

ਇਸੇ ਤਰਾਂ ਸਿਡਨੀ ਵਿੱਖੇ ਵੀ ਭਾਈਚਾਰੇ ਵਲੋਂ ਇੱਕ ਭਰਵੀਂ ਇਕਤਰਤਾ ਕਰਕੇ ਕਿਹਾ ਕਿ ਭਾਰਤ ਦਾ ਕੋਮੀ ਮੀਡੀਆ ਇਸ ਸੰਘਰਸ਼ ਨੂੰ ਗਲਤ ਰੰਗਤ ਦੇ ਰਿਹਾ ਹੈ ਤੇ ਕਿਸਾਨਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਨੂੰ ਆਸਟ੍ਰੇਲੀਆ ਦੇ ਕੌਮੀ ਮੀਡੀਆ ਵਿੱਚ ਵੀ ਲਿਆਇਆ ਜਾਵੇਗਾ ਤਾਂ ਜੋ ਕੋਮਾਂਤਰੀ ਪੱਧਰ ਤੇ ਭਾਰਤ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਸਭ ਦੇ ਸਾਹਮਣੇ ਆ ਸਕਣ। ਉਨਾਂ ਕਿਹਾ ਕਿ ਜੇਕਰ ਇਹ ਬਿੱਲ ਰੱਦ ਨਹੀਂ ਹੁੰਦੇ ਤਾਂ ਇੱਕ ਪ੍ਰੋਗਰਮਾ ਬਣਾ ਕੇ ਆਸਟ੍ਰੇਲੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਥਿਤ ਭਾਰਤੀ ਦੂਤਾਵਾਸਾਂ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਐਡੀਲੇਡ ਵਿੱਖੇ ਵੀ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤੇ ਗਏ।

 

Share this Article
Leave a comment