ਸਾਵਧਾਨ! ਦਹੀਂ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਸੇਵਨ ਪਹੁੰਚਾ ਸਕਦਾ ਹੈ ਨੁਕਸਾਨ! ਅਜੇ ਹੀ ਬਣਾ ਲਓ ਦੂਰੀ

Global Team
3 Min Read

ਨਿਊਜ਼ ਡੈਸਕ : ਦਹੀਂ ਨਾ ਸਿਰਫ਼ ਸਰੀਰ ਨੂੰ ਅੰਦਰੋਂ ਠੰਢਾ ਰੱਖਦਾ ਹੈ, ਸਗੋਂ ਸਾਡੇ ਪਾਚਨ ਤੰਤਰ ਲਈ ਵੀ ਵਰਦਾਨ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦਹੀਂ ਦੇ ਨਾਲ ਹਰ ਸਬਜ਼ੀ ਦਾ ਮੇਲ ਸਹੀ ਨਹੀਂ ਹੁੰਦਾ? ਅਕਸਰ ਅਸੀਂ ਸੁਆਦ ਦੇ ਚੱਕਰ ਵਿੱਚ ਦਹੀਂ ਦੇ ਨਾਲ ਅਜਿਹੀਆਂ ਚੀਜ਼ਾਂ ਮਿਲਾ ਦਿੰਦੇ ਹਾਂ, ਜੋ ਸਰੀਰ ਵਿੱਚ ਜ਼ਹਿਰੀਲੇ ਤੱਤ ਪੈਦਾ ਕਰ ਸਕਦੀਆਂ ਹਨ। ਦਹੀਂ ਦੇ ਨਾਲ ਕੁਝ ਸਬਜ਼ੀਆਂ ਦੇ ਸੇਵਨ ਨੂੰ ‘ਵਿਰੁੱਧ ਆਹਾਰ’ ਕਿਹਾ ਗਿਆ ਹੈ, ਜੋ ਨਾ ਸਿਰਫ਼ ਮੈਟਾਬੋਲਿਜ਼ਮ ਨੂੰ ਵਿਗਾੜ ਸਕਦਾ ਹੈ, ਸਗੋਂ ਚਮੜੀ ਦੇ ਰੋਗਾਂ ਅਤੇ ਗੰਭੀਰ ਐਸੀਡਿਟੀ ਦਾ ਕਾਰਨ ਵੀ ਬਣ ਸਕਦਾ ਹੈ। ਆਓ ਜਾਣਦੇ ਹਾਂ ਕਿ ਦਹੀਂ ਦੇ ਨਾਲ ਕਿਹੜੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਸਿਹਤ ਸਮੱਸਿਆਵਾਂ ਵਧ ਸਕਦੀਆਂ ਹਨ।

ਦਹੀਂ ਅਤੇ ਮੱਛੀ
ਦਹੀਂ ਅਤੇ ਮੱਛੀ ਦਾ ਇੱਕੋ ਸਮੇਂ ਸੇਵਨ ਕਰਨਾ ਤੁਹਾਡੇ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਯੁਰਵੇਦ ਅਨੁਸਾਰ, ਦਹੀਂ ਅਤੇ ਮੱਛੀ ਆਪਣੇ ਉਲਟ ਗੁਣਾਂ ਦੇ ਕਾਰਨ ਅਸੰਗਤ ਭੋਜਨ ਪਦਾਰਥ ਹਨ। ਇਹਨਾਂ ਨੂੰ ਇੱਕਠੇ ਖਾਣ ਨਾਲ ਪਾਚਨ ਪ੍ਰਣਾਲੀ ਵਿੱਚ ਅਸੰਤੁਲਨ ਹੋ ਸਕਦਾ ਹੈ, ਜਿਸ ਨਾਲ ਪੇਟ ਫੁੱਲਣਾ, ਬਦਹਜ਼ਮੀ ਜਾਂ ਚਮੜੀ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਚਕੱਤੇ ਅਤੇ ਐਲਰਜੀ ਹੋ ਸਕਦੀ ਹੈ।

ਦਹੀਂ ਅਤੇ ਪਿਆਜ਼
ਪਿਆਜ਼ ਦੀ ਤਾਸੀਰ ਗਰਮ ਅਤੇ ਦਹੀਂ ਦੀ ਠੰਢੀ ਮੰਨੀ ਜਾਂਦੀ ਹੈ। ਇਸ ਲਈ ਦੋਵਾਂ ਨੂੰ ਇੱਕੋ ਸਮੇਂ ਖਾਣ ਨਾਲ ਸਰੀਰ ਵਿੱਚ ਅਸੰਤੁਲਨ ਹੋ ਸਕਦਾ ਹੈ। ਆਯੁਰਵੈਦਿਕ ਮਾਨਤਾ ਅਨੁਸਾਰ, ਦਹੀਂ ਅਤੇ ਪਿਆਜ਼ ਦਾ ਸੇਵਨ ਇਕੱਠੇ ਕਰਨ ਨਾਲ ਚਮੜੀ ਦੀ ਐਲਰਜੀ ਜਾਂ ਖੁਜਲੀ ਹੋ ਸਕਦੀ ਹੈ। ਇਸ ਤੋਂ ਇਲਾਵਾ ਪਾਚਨ ਵਿੱਚ ਗੜਬੜੀ, ਕਫ਼ ਅਤੇ ਟੌਕਸਿਨ ਵਧਣ ਦੀ ਸਮੱਸਿਆ ਵੀ ਹੋ ਸਕਦੀ ਹੈ। ਪਰ ਜੇਕਰ ਵਿਗਿਆਨਕ ਨਜ਼ਰੀਏ ਤੋਂ ਦੇਖੀਏ ਤਾਂ ਦਹੀਂ-ਪਿਆਜ਼ ਵਾਲਾ ਰਾਇਤਾ ਆਮ ਤੌਰ ‘ਤੇ ਸੁਰੱਖਿਅਤ ਮੰਨਿਆ ਜਾਂਦਾ ਹੈ।

ਕਰੇਲਾ ਅਤੇ ਦਹੀਂ
ਕਰੇਲਾ ਅਤੇ ਦਹੀਂ ਦੋਵੇਂ ਹੀ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ, ਪਰ ਇਨ੍ਹਾਂ ਨੂੰ ਇਕੱਠੇ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਕਰੇਲੇ ਅਤੇ ਦਹੀਂ ਦੀ ਤਾਸੀਰ ਵੱਖ-ਵੱਖ ਹੁੰਦੀ ਹੈ, ਜਿਸ ਕਾਰਨ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਕਰੇਲੇ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਪਾਚਨ ਵਿੱਚ ਪਰੇਸ਼ਾਨੀ ਪੈਦਾ ਕਰ ਸਕਦੇ ਹਨ ਅਤੇ ਪੇਟ ਦੀਆਂ ਕੁਦਰਤੀ ਪ੍ਰਕਿਰਿਆਵਾਂ ਵਿੱਚ ਰੁਕਾਵਟ ਪਾ ਸਕਦੇ ਹਨ।

ਜੇਕਰ ਦਹੀਂ ਖਾਣ ਦੇ ਸਹੀ ਸਮੇਂ ਦੀ ਗੱਲ ਕਰੀਏ, ਤਾਂ ਦੁਪਹਿਰ ਦੇ ਖਾਣੇ ਦਾ ਸਮਾਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਨਾਸ਼ਤੇ ਵਿੱਚ ਵੀ ਦਹੀਂ ਲਿਆ ਜਾ ਸਕਦਾ ਹੈ, ਪਰ ਸਵੇਰੇ ਇਸ ਤੋਂ ਪਹਿਲਾਂ ਕੁਝ ਹਲਕਾ ਜ਼ਰੂਰ ਖਾ ਲੈਣਾ ਚਾਹੀਦਾ ਹੈ। ਰਾਤ ਨੂੰ ਦਹੀਂ ਦਾ ਸੇਵਨ ਕਰਨਾ ਸਹੀ ਨਹੀਂ ਮੰਨਿਆ ਜਾਂਦਾ। ਖ਼ਾਸ ਕਰਕੇ ਜੇਕਰ ਕਿਸੇ ਨੂੰ ਬਲਗ਼ਮ (ਕਫ਼), ਜ਼ੁਕਾਮ, ਖੰਘ ਜਾਂ ਗਲੇ ਵਿੱਚ ਖ਼ਰਾਸ਼ ਵਰਗੀਆਂ ਸਮੱਸਿਆਵਾਂ ਹਨ, ਤਾਂ ਉਨ੍ਹਾਂ ਨੂੰ ਰਾਤ ਦੇ ਸਮੇਂ ਦਹੀਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

 

Share This Article
Leave a Comment