ਸਲਮਾਨ ਖਾਨ ਦੇ ਭਤੀਜੇ ਦਾ ਮੁੰਬਈ ਵਿਖੇ ਹੋਇਆ ਦੇਹਾਂਤ

TeamGlobalPunjab
1 Min Read

ਨਿਊਜ਼ ਡੈਸਕ: ਮੁੰਬਈ ਵਿੱਚ ਸੋਮਵਾਰ ਰਾਤ ਸੁਪਰਸਟਾਰ ਸਲਮਾਨ ਖਾਨ ਦੇ 38 ਸਾਲ ਦੇ ਭਤੀਜੇ ਅਬਦੁੱਲਾਹ ਖਾਨ ਉਰਫ ਅਬਾ ਦਾ ਦੇਹਾਂਤ ਹੋ ਗਿਆ। ਉਹ ਇੰਦੌਰ ਦੇ ਖਾਨ ਕੰਪਾਉਂਡ ਵਿੱਚ ਰਹਿੰਦੇ ਸਨ। ਅਬਦੁੱਲਾਹ ਨੂੰ ਐਤਵਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਸਾਹ ਲੈਣ ਵਿੱਚ ਪਰੇਸ਼ਾਨੀ ਹੋਣ ‘ਤੇ ਸ਼ਾਮ ਨੂੰ ਵੈਂਟੀਲੇਟਰ ‘ਤੇ ਰੱਖਿਆ ਸੀ। ਉਨ੍ਹਾਂ ਦੀ ਕੋਰੋਨਾ ਜਾਂਚ ਰਿਪੋਰਟ ਆਉਣੀ ਬਾਕੀ ਹੈ। ਸਲਮਾਨ ਨੇ ਅਬਦੁੱਲਾਹ ਦੇ ਨਾਲ ਆਪਣੀ ਬਲੈਕ ਐਂਡ ਵ੍ਹਾਈਟ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਹਮੇਸ਼ਾ ਤੈਨੂੰ ਪਿਆਰ ਕਰਦਾ ਰਹਾਂਗਾ।

https://www.instagram.com/p/B-Xk-VcFX-f/

ਦੱਸਿਆ ਜਾ ਰਿਹਾ ਹੈ ਕਿ ਲੀਲਾਵਤੀ ਹਸਪਤਾਲ ਦੇ ਪ੍ਰਬੰਧਨ ਨੇ ਦੱਸਿਆ ਕਿ ਉਨ੍ਹਾਂ ਦਾ ਹਾਰਟ ਕੰਮ ਨਹੀਂ ਕਰ ਰਿਹਾ ਸੀ। ਪਹਿਲਾਂ ਉਨ੍ਹਾਂ ਨੂੰ ਕੋਕਿਲਾਬੇਨ ਹਸਪਤਾਲ ਵਿੱਚ ਵਖਾਇਆ ਗਿਆ ਸੀ। ਪਰ ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਐਤਵਾਰ ਨੂੰ ਲੀਲਾਵਤੀ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਸੋਮਵਾਰ ਸ਼ਾਮ 8:00 ਵਜੇ ਦੇ ਲਗਭਗ ਉਨ੍ਹਾਂ ਦੇ ਦੇਹਾਂਤ ਦੀ ਖਬਰ ਆਈ। ਅਬਦੁੱਲਾਹ ਉਨ੍ਹਾਂ ਦੀ ਭੂਆ ਦੇ ਬੇਟੇ ਦਾ ਪੁੱਤਰ ਸੀ।

- Advertisement -

Share this Article
Leave a comment