ਚੰਡੀਗੜ੍ਹ: ਆਪ ਸਰਕਾਰ ਨੇ ਬੀਤੇ ਦਿਨੀਂ ਵਿਧਾਨ ਸਭਾ ਵਿਚ ਸ਼ਹੀਦ ਭਗਤ ਸਿੰਘ, ਬਾਬਾ ਸਾਹਿਬ ਅੰਬੇਦਕਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਉਣ ਦਾ ਮਤਾ ਪਾਸ ਕੀਤਾ ਸੀ। ਜਿਸ ਨੂੰ ਲੈ ਕੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਬਾਜਵਾ ਨੇ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਵਿਧਾਨ ਸਭਾ ਨੂੰ ਬੁੱਤਾਂ ਦੇ ਮੁੱਦੇ ‘ਤੇ ਗੁੰਮਰਾਹ ਕਰਨ ਵਾਲੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਸਦਨ ‘ਚ ਬਗੈਰ ਇਜਾਜ਼ਤ ਬੁੱਤ ਨਹੀਂ ਲਗਾਏ ਜਾ ਸਕਦੇ।
ਪ੍ਰਤਾਪ ਸਿੰਘ ਬਾਜਵਾ ਨੇ ਇਕ ਬਿਆਨ ਵਿੱਚ ਕਿਹਾ ਕਿ ‘ਮੈਂ ਇਹ ਵਿਸ਼ਵਾਸ਼ ਲੈ ਕੇ ਚਰਚਾ ‘ਚ ਸ਼ਾਮਲ ਹੋਇਆ ਕਿ ਪੰਜਾਬ ਸਰਕਾਰ ਨੇ ਇਸ ਨੂੰ ਸਥਾਪਿਤ ਕਰਨ ਲਈ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਕੈਪੀਟੋਲ ਕੰਪਲੈਕਸ ਦਾ ਹਿੱਸਾ ਹੈ ਜੋ ਕਿ ਯੂਨੈਸਕੋ ਮੁਤਾਬਕ ਵਿਸ਼ਵ ਵਿਰਾਸਤ ਹੈ ਅਤੇ ਇਸ ‘ਚ ਬਦਲਾਅ ਸਿਰਫ ਇਜਾਜ਼ਤ ਲੈਣ ਤੋਂ ਬਾਅਦ ਹੀ ਹੋ ਸਕਦੇ ਹਨ।’
ਉਨ੍ਹਾਂ ਕਿਹਾ ਕਿ, ‘ਚੰਡੀਗੜ੍ਹ ਦੇ ਆਰਕੀਟੈਕਟ ਲੀ ਕਾਰਬੂਜ਼ੀਅਰ ਦੇ ਐਡੀਕਟ ਮੁਤਾਬਕ ਸ਼ਹਿਰ ਵਿੱਚ ਬੁੱਤ ਵੀ ਨਹੀਂ ਲਗਾਏ ਜਾ ਸਕਦੇ। 22 ਮਾਰਚ ਨੂੰ ਸਦਨ ‘ਚ ਮੌਜੂਦ ਹਰ ਵਿਧਾਇਕ ਨੂੰ ਇਸ ਮਤੇ ਸਬੰਧੀ ਗੁੰਮਰਾਹ ਕੀਤਾ ਗਿਆ ਹੈ। ਸਾਡੇ ਸਾਰਿਆਂ ਲਈ ਸ਼ਰਮਨਾਕ ਸਥਿਤੀ ਪੈਦਾ ਹੋ ਗਈ ਹੈ।’
ਉਨ੍ਹਾਂ ਦੱਸਿਆ ਕਿ, ‘ਇਹ ਪਹਿਲੀ ਵਾਰ ਨਹੀਂ ਹੈ, ਸਾਲ 2016 ‘ਚ ਚੰਡੀਗੜ੍ਹ ਦੇ ਯੂਟੀ ਪ੍ਰਸ਼ਾਸਨ ਵਲੋਂ ਇਸੇ ਤਰ੍ਹਾਂ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਸੀ। ਸਦਨ ਨੂੰ ਪੇਸ਼ ਕੀਤੇ ਗਏ ਮਤੇ ਦਾ ਖਰੜਾ ਤਿਆਰ ਕਰਨ ਵਾਲੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਕੋਲੋਂ ਅਜਿਹੀ ਜਾਣਕਾਰੀ ਛੁਪਾਉਣ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਮੈਂ ਮਾਣਯੋਗ ਮੁੱਖ ਮੰਤਰੀ ਨੂੰ ਗੁੰਮਰਾਹਕੁੰਨ ਅਫਸਰਾਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।’
“The Hon’ble Chief Minister @BhagwantMann ji should take stern action against the officers who concealed facts regarding the installation of statues in the Vidhan Sabha complex. My full statement on the issue can be found below.” pic.twitter.com/Hm621DlJVe
— Partap Singh Bajwa (@Partap_Sbajwa) March 24, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.