ਕਿਸਾਨਾਂ ਨੇ ਹਰਿਆਣਾ ‘ਚ ਵੀ ਕੀਤੇ ਟੋਲ ਪਲਾਜ਼ਾ ਫ੍ਰੀ

TeamGlobalPunjab
1 Min Read

ਚੰਡੀਗੜ੍ਹ: ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਖੇਤੀ ਕਾਨੂੰਨ ਖਿਲਾਫ਼ ਆਵਾਜ਼ ਬੁਲੰਦ ਕਰਨ ਲਈ ਜਥੇਬੰਦੀਆਂ ਲਗਾਤਾਰ ਹਰ ਪ੍ਰੋਗਰਾਮ ਉਲੀਕ ਰਹੀਆਂ ਹਨ। ਕਿਸਾਨਾਂ ਦਾ ਕਾਨੂੰਨਾਂ ਖਿਲਾਫ਼ ਅੱਜ ਸਭ ਤੋਂ ਰੋਸ ਹਰਿਆਣਾ ‘ਚ ਦੇਖਣ ਨੂੰ ਮਿਲੇਗਾ। ਹਰਿਆਣਾ ਵਿੱਚ ਅੱਜ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਫ੍ਰੀ ਕਰਵਾਏ ਜਾਣਗੇ। ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਜਦੋਂ ਤਕ ਕੇਂਦਰ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਤਹਿਤ ਹੀ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ 25 ਦੰਸਬਰ ਤੋਂ 27 ਦਸੰਬਰ ਤੱਕ ਹਰਿਆਣਾ ਦੇ ਸਾਰੇ ਨੈਸ਼ਨਲ ਹਾਈਵੇ ‘ਤੇ ਟੋਲ ਪਲਾਜ਼ਾ ਫ੍ਰੀ ਕਰਵਾਏ ਜਾਣਗੇ।

ਇਸ ਐਲਾਨ ਤੋਂ ਅੱਜ ਹਰਿਆਣਾ ਦੇ ਸਾਰਿਆਂ ਟੋਲ ਪਲਾਜ਼ਾਂ ‘ਤੇ ਕਿਸਾਨਾਂ ਵੱਲੋਂ ਪੱਕੇ ਮੋਰਚੇ ਲਗਾਉਣਗੇ ਸ਼ੁਰੂ ਹੋ ਗਏ ਹਨ। ਇਹ ਧਰਨੇ ਤਿੰਨ ਦਿਨ ਲਈ ਦਿਨ ਰਾਤ ਚੱਲਦੇ ਰਹਿਣਗੇ। ਇਸ ਤੋਂ ਪਹਿਲਾਂ ਪੰਜਾਬ ਵਿੱਚ ਪਿਛਲੇ ਤਿੰਨ ਮਹੀਨੇ ਤੋਂ ਨੈਸ਼ਨਲ ਹਾਈਵੇ ‘ਤੇ ਟੋਲ ਪਲਾਜ਼ਾ ਫ੍ਰੀ ਹਨ। ਕਿਸਾਨਾਂ ਦਾ ਧਰਨਾ ਪੰਜਾਬ ‘ਚ ਹਾਲੇ ਵੀ ਜਾਰੀ ਹੈ। ਹੁਣ ਇਹ ਧਰਨਾ ਹਰਿਆਣਾ ‘ਚ ਵੀ ਪਹੁੰਚ ਗਿਆ ਹੈ।

Share this Article
Leave a comment