ਮਿਸ ਪੰਜਾਬਣ ਮਾਮਲੇ ‘ਚ ਪੁਲਿਸ ਨੇ ਨਿੱਜੀ ਚੈਨਲ ਦੇ ਐੱਮਡੀ ਨੂੰ ਹਿਰਾਸਤ ’ਚ ਲਿਆ

TeamGlobalPunjab
1 Min Read

ਚੰਡੀਗੜ੍ਹ: ਮਿਸ ਪੰਜਾਬਣ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਨੇ ਨਿੱਜੀ ਚੈਨਲ ਦੇ ਐੱਮਡੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਅਸਲ ‘ਚ ਮਿਸ ਪੰਜਾਬਣ ਮੁਕਾਬਲੇ ਬਾਰੇ ਇਕ ਲੜਕੀ ਵੱਲੋਂ ਐੱਫ਼ਆਈਆਰ ਦਰਜ ਕਰਵਾਈ ਗਈ ਸੀ। ਉਸ ਨੇ ਦੋਸ਼ ਲਗਾਏ ਸਨ ਕਿ ਉਸ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਚੈਨਲ ਦੇ ਸਟਾਫ਼ ਵਲੋਂ ਦੁਰਵਿਵਹਾਰ ਕੀਤਾ ਗਿਆ।

ਉੱਥੇ ਹੀ ਚੈਨਲ ਨੇ ਬਿਆਨ ਕਰਕੇ ਜਾਰੀ ਕਰਕੇ ਇਸ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਦੱਸਿਆ ਹੈ। ਉਨ੍ਹਾਂ ਕਿਹਾ ਇਸ ਮਾਮਲੇ ‘ਚ ਗਠਿਤ ਐਸਆਈਟੀ ਵਲੋਂ ਪਹਿਲਾਂ ਹੀ ਚੈਨਲ ਦੇ ਐੱਮਡੀ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮ ਨੈਂਸੀ ਘੁੰਮਣ ਜਾਂ ਭੁਪਿੰਦਰ ਸਿੰਘ ਨਾਲ ਸਾਡੇ ਨੈੱਟਵਰਕ ਦਾ ਕੋਈ ਸਬੰਧ ਨਹੀਂ ਹੈ ਤੇ ਨਾਂ ਹੀ ਉਹ ਕਦੇ ਸਾਡੇ ਨਾਲ ਜੁੜੇ ਹਨ।

ਦੱਸਣਯੋਗ ਹੈ ਕਿ ਸ਼ਿਕਾਇਤਕਰਤਾ ਲੜਕੀ ਨੇ ਦੋਸ਼ ਲਾਏ ਸਨ ਕਿ ਚੈਨਲ ਵਲੋਂ ਮਿਸ ਪੰਜਾਬਣ ਦੇ ਨਾਮ ‘ਤੇ ਲੜਕੀਆਂ ਨੂੰ ਬੁਲਾਇਆ ਜਾਂਦਾ ਸੀ ਤੇ ਹੋਟਲਾਂ ਵਿੱਚ ਰੱਖ ਕੇ ਲੋਕਾਂ ਅੱਗੇ ਪੇਸ਼ ਕੀਤਾ ਜਾਂਦਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment