ਹਾਈਕਮਾਨ ਦੀ ਮੀਟਿੰਗ ‘ਚੋਂ ਬਾਹਰ ਆਏ ਵਿਧਾਇਕਾਂ ਨੇ ਵੱਟੀ ਚੁੱਪੀ, ਜਾਣੋ ਬੇਅਦਬੀ ਮਾਮਲਿਆਂ ‘ਤੇ ਕੀ ਆਏ ਬਿਆਨ

TeamGlobalPunjab
4 Min Read

ਨਵੀਂ ਦਿੱਲੀ: ਦਿੱਲੀ ਵਿੱਚ ਅੱਜ ਹਾਈ ਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੇ ਨਾਲ ਪੰਜਾਬ ਦੇ ਮੰਤਰੀ ਅਤੇ ਵਿਧਾਇਕਾਂ ਦੀ ਮੀਟਿੰਗ ਹੋਈ। ਮੀਟਿੰਗ ‘ਚੋਂ ਬਾਹਰ ਆਏ ਵਿਧਾਇਕ ਅੰਦਰ ਦੀ ਗੱਲ ਦਾ ਜ਼ਿਕਰ ਨਹੀਂ ਕਰ ਰਹੇ। ਉੱਥੇ ਹੀ ਕਈ ਵਿਧਾਇਕਾਂ ਦੇ ਚਿਹਰੇ ‘ਤੇ ਨਾਰਾਜ਼ਗੀ ਸਾਫ ਨਜ਼ਰ ਆਈ।

ਰਾਜ ਕੁਮਾਰ ਵੇਰਕਾ ਨੇ ਮੀਟਿੰਗ ਤੋਂ ਬਾਹਰ ਆ ਕੇ ਕਿਹਾ ਕਿ ਕਮੇਟੀ 25/25 ਦੇ ਬੈਚ ਬਣਾ ਕੇ ਵਿਧਾਇਕਾਂ ਨਾਲ ਗੱਲਬਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਸਲਾ ਜਲਦ ਹੀ ਹੱਲ ਹੋਣ ਦੀ ਉਮੀਦ ਹੈ। ਨਾਲ ਉਨ੍ਹਾਂ ਕਿਹਾ ਕਿ ਪਾਰਟੀ ਜਲਦ ਹੀ ਪੰਜਾਬ ਵਿੱਚ ਕੋਈ ਦਲਿਤ ਨੂੰ 2022 ਚੋਣਾਂ ਵਿੱਚ ਕੋਈ ਵੱਡੀ ਪਦਵੀ ਦੇ ਸਕਦੀ ਹੈ ਤੇ ਨਾਲ ਹੀ ਹਾਈ ਕਮਾਨ ਵਿੱਚ ਗੱਲ ਚਲ ਰਹੀ ਹੈ ਕਿ ਜਲਦੀ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਉਣ ਬਾਰੇ ਗੱਲ ਚੱਲ ਰਹੀ ਹੈ।

ਨਾਲ ਹੀ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਟਿੰਗ ਤੋਂ ਬਾਹਰ ਆ ਕੇ ਅਲਗ ਹੀ ਤੇਵਰ ਦਿਖਾਏ। ਉਨ੍ਹਾਂ ਕਿਹਾ ਕਿ ਮੁਲਾਕਾਤ ਦੌਰਾਨ ਜੋ ਵੀ ਗੱਲ ਹੋਈ ਹੈ ਮੈਂ ਮੀਡੀਆ ਨਾਲ ਸਾਂਝੀ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਹਾਂ ਕਿ ਬੇਅਦਬੀ ਮਾਮਲੇ ਵਿੱਚ ਜਲਦ ਕੋਈ ਸੁਣਵਾਈ ਹੋਵੇ। ਨਾਲ ਹੀ ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ।

ਉੱਥੇ ਹੀ ਕਾਂਗਰਸੀ ਵਿਧਾਇਕ ਪਵਨ ਕੁਮਾਰ ਅਦੀਆ ਮੀਟਿੰਗ ਤੋਂ ਬਾਹਰ ਆ ਕੇ ਕਾਂਗਰਸ ਦੇ ਆਪਸੀ ਵਿਵਾਦਾਂ ਤੇ ਪਰਦਾ ਪਾਉਂਦੇ ਹੋਏ ਨਜ਼ਰ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਅੰਦਰ ਤਾਂ ਬੈਠਕ 2022 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਕੇ ਜਿੱਤ ਹਾਸਲ ਕਰਨ ਦਾ ਰੋਡ ਮੈਪ ਤਿਆਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਟਿੰਗਾਂ ਤਾਂ ਚਲਦਿਆਂ ਰਹਿੰਦੀਆਂ ਹਨ ਸਾਡਾ ਕੋਈ ਆਪਸੀ ਵਿਵਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਤੇ ਵੀ ਜਲਦ ਹੀ ਸਰਕਾਰ ਕਰਵਾਈ ਕਰੇਗੀ। ਸਿੱਧੂ ਵੱਲੋਂ ਕੈਪਟਨ ਨੂੰ ਫੇਲ੍ਹ ਕਹੇ ਜਾਣ ਤੇ ਪਵਨ ਨੇ ਕਿਹਾ ਕਿ ਕੈਪਟਨ ਸਾਬ ਫੇਲ੍ਹ ਨਹੀਂ ਨਹੀਂ ਹੋ ਸਕਦੇ।

- Advertisement -

ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅੰਦਰ ਕੋਈ ਆਪਸੀ ਵਿਵਾਦ ਦੀ ਗੱਲ ਨਹੀਂ ਹੋਈ। ਮੈਨੂੰ ਪਾਰਟੀ ਨੇ ਮੇਰੀ ਰਾਏ ਪੁੱਛੀ 2022 ਦੀਆਂ ਦੀ ਚੋਣਾਂ ਨੂੰ ਲਈ ਮੈਂ ਆਪਣੀ ਗੱਲ ਰੱਖ ਕੇ ਆਇਆ ਹਾਂ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਕੋਈ ਅੰਦਰ ਦੀ ਗੱਲ ਨਹੀਂ ਦੱਸਣੀ ਚਾਹੁੰਦਾ। ਸਵਾਲ ਪੁੱਛਣ ਤੇ ਪੱਤਰਕਾਰਾਂ ਨੂੰ ਰਾਣਾ ਨੇ ਕਿਹਾ ਕਿ ਮੈਂ ਤੁਹਾਨੂੰ ਦੱਸਣ ਤੋਂ ਚੰਗਾ ਮੈਂ ਸੁਖਬੀਰ ਬਾਦਲ ਨੂੰ ਨੇ ਦੱਸ ਆਵਾਂ ਸਾਰੀ ਗੱਲ ਜੋ ਹੋਈ ਹੈ।

ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਸਾਡੀ ਕੋਈ ਲੜਾਈ ਨਹੀਂ ਹੈ, ਨਾਂ ਹੀ ਕੋਈ ਸਾਡੇ ‘ਚ ਮੱਤਭੇਦ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੇ ਮੈਨੂੰ ਬੁਲਾਇਆ, ਮੇਰੀ ਰਾਏ ਮੰਗੀ ਤੇ ਮੈਂ ਆਪਣੀ ਗੱਲ ਰੱਖ ਆਇਆ ਹਾਂ। ਪਰ ਅੰਦਰ ਕਿਸ ਮਾਹੌਲ ਵਿਚ ਗੱਲਬਾਤ ਹੋਈ ਕਿ ਗੱਲਬਾਤ ਹੋਈ ਉਹ ਦੱਸਣ ਤੋਂ ਗਿਲਜੀਆਂ ਨੇ ਵੀ ਸਾਫ਼ ਇਨਕਾਰ ਕਰ ਦਿੱਤਾ।

ਬਾਕੀ ਲੀਡਰਾਂ ਵਾਂਗ ਚਰਨਜੀਤ ਸਿੰਘ ਚੰਨੀ ਨੇ ਵੀ ਅੰਦਰ ਕੀ ਗੱਲ ਹੋਈ ਇਹ ਦੱਸਣ ਤੋਂ ਸਾਫ ਇਨਕਾਰ ਕਰ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਮੇਰੀ ਪਾਰਟੀ ਨਾਲ ਕੋਈ ਨਰਾਜਗੀ ਨਹੀਂ ਹੈ। ਨਾਲ ਹੀ ਉਨ੍ਹਾਂ ਆਪਣੇ ਤੇ ਮਹਿਲਾ ਅਧਿਕਾਰੀ ਨਾਲ ਛੇੜਛਾੜ ਵਾਲੀ ਗੱਲ ਤੇ ਤੰਜ ਕਸਦਿਆਂ ਕਿਹਾ ਕਿ ਬਿਨਾਂ ਅੱਗ ਤੋਂ ਧੂੰਆਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦਈਏ ਹਾਈਕਮਾਨ ਨੇ ਤਿੰਨ ਸੀਨੀਅਰ ਕਾਂਗਰਸੀ ਲੀਡਰ ਮਲਿਕਾਅਰਜੁਨ ਖੜਗੇ, ਹਰੀਸ਼ ਰਾਵਤ ਤੇ ਜੇਪੀ ਅਗਰਵਾਲ ਦੀ ਕਮੇਟੀ ਬਣਾਈ ਹੈ। ਜੋ ਤਿੰਨ ਦਿਨ ਪੰਜਾਬ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰੇਗੀ। ਦਿੱਲੀ ਵਿੱਚ ਸੀਨੀਅਰ ਕਾਂਗਰਸੀ ਲੀਡਰਾਂ ਵੱਲੋਂ ਅੱਜ ਪੰਜਾਬ ਦੇ ਵਿਧਾਇਕਾਂ ਅਤੇ ਸੂਬਾ ਪ੍ਰਧਾਨ ਦੇ ਨਾਲ ਮੁਲਾਕਾਤ ਕੀਤੀ ਗਈ। ਖਬਰਾਂ ਹਨ ਕਿ ਕੱਲ੍ਹ ਖੁਦ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵੀ ਮੀਟਿੰਗ ਲਈ ਆਉਣਗੇ।

- Advertisement -
Share this Article
Leave a comment