ਮੱਛਰ ਲੜਨ ਕਾਰਨ ਗੁੱਸੇ ‘ਚ ਆਈ ਪਤਨੀ ਨੇ ਪਤੀ ਦੀ ਥਾਪੀ ਨਾਲ ਕੀਤੀ ਕੁੱਟਮਾਰ, ਗੰਭੀਰ ਜ਼ਖਮੀ

TeamGlobalPunjab
2 Min Read

ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਮੱਛਰਾਂ ਦੇ ਕੱਟਣ ਤੋਂ ਪਰੇਸ਼ਾਨ ਇੱਕ ਮਹਿਲਾ ਨੇ ਆਪਣੇ ਪਤੀ ਦੀ ਮੋਗਰੀ (ਕਪੜੇ ਧੋਣ ਵਾਲੀ ਥਾਪੀ) ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਕੰਮ ਵਿੱਚ ਧੀ ਨੇ ਵੀ ਮਾਂ ਦਾ ਸਾਥ ਦਿੱਤਾ। ਜਿਸ ‘ਚ ਨਰੋਦਾ ਇਲਾਕਾ ਵਾਸੀ ਪੀੜ‍ਤ ਭੂਪੇਂਦਰ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ।

ਭੂਪੇਂਦਰ ਨੇ ਪੁਲਿਸ ਵਿੱਚ ਐੱਫਆਈਆਰ ਵੀ ਦਰਜ ਕਰਾਈ ਹੈ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ ਕੁੱਝ ਮਹੀਨਿਆਂ ਤੋਂ ਐੱਲਈਡੀ ਲਾਈਟਾਂ ਦੀ ਵਿਕਰੀ ਕਰਦੇ ਹਨ ਤੇ ਉਨ੍ਹਾਂ ਦੀ ਕਮਾਈ ਬਹੁਤ ਘੱਟ ਹੈ। ਆਮਦਨੀ ਘੱਟ ਹੋਣ ਕਾਰਨ ਉਹ ਪਿਛਲੇ ਦੋ ਮਹੀਨਿਆਂ ਤੋਂ ਬਿਜਲੀ ਦੇ ਬਿਲ ਦਾ ਭੁਗਤਾਨ ਨਹੀਂ ਕਰ ਪਾਏ ਜਿਸ ਕਾਰਨ ਉਨ੍ਹਾਂ ਦੇ ਘਰ ਦੀ ਬਿਜਲੀ ਕੱਟੀ ਗਈ। ਭੂਪੇਂਦਰ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਉਹ, ਉਨ੍ਹਾਂ ਦੀ ਪਤਨੀ ਸੰਗੀਤਾ ਅਤੇ ਧੀ ਸੋ ਰਹੇ ਸਨ।

ਪੀੜ‍ਤ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਸੰਗੀਤਾ ਨੇ ਸ਼ਿਕਾਇਤ ਕੀਤੀ ਕਿ ਉਸਨੂੰ ਮੱਛਰ ਲੜ ਰਹੇ ਹਨ ਅਤੇ ਪੱਖੇ ਨੂੰ ਨਾਂ ਚਲਾਉਣ ਕਾਰਨ ਉਨ੍ਹਾਂ ਦੀ ਸਮੱਸਿਆ ਕਾਫ਼ੀ ਵੱਧ ਗਈ ਹੈ। ਭੂਪੇਂਦਰ ਨੇ ਮ‍ਜ਼ਾਕ ਵਿੱਚ ਕਿਹਾ ਕਿ ਜੇਕਰ ਉਸ ਦੇ ਕੋਲ ਆ ਕੇ ਸੌਂ ਜਾਵੇਗੀ ਤਾਂ ਉਸਨੂੰ ਚੰਗੀ ਨੀਂਦ ਆ ਜਾਵੇਗੀ। ਜਿਸ ਤੋਂ ਬਾਅਦ ਪਤਨੀ ਨੇ ਗੁੱਸੇ ‘ਚ ਆ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

ਇਹੀ ਨਹੀਂ ਉਸ ਦੀ ਧੀ ਨੇ ਵੀ ਆਪਣੇ ਪਿਤਾ ਨੂੰ ਕੁੱਟਿਆ ਭੂਪੇਂਦਰ ਦੀ ਆਵਾਜ਼ ਸੁਣ ਕੇ ਗੁਆਂਢੀ ਇਕੱਠੇ ਹੋ ਗਏ ਤੇ ਉਸ ਨੂੰ ਛੁਡਾਇਆ। ਗੰਭੀਰ ਰੂਪ ਨਾਲ ਜ਼ਖਮੀ ਹੋਏ ਭੂਪੇਂਦਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਅੱਖ ਕੋਲ 7 ਟਾਂਕੇ ਲੱਗੇ।

- Advertisement -

Share this Article
Leave a comment