ਕਪਾਹ ਹੁਣ ਹੱਥਾਂ ਨਾਲ ਨਹੀਂ, ਮਸ਼ੀਨ ਨਾਲ ਚੁਗੀ ਜਾਵੇਗੀ

TeamGlobalPunjab
2 Min Read

-ਅਵਤਾਰ ਸਿੰਘ

ਪੰਜਾਬ ਵਿੱਚ ਮਾਲਵੇ ਦੀ ਧਰਤੀ ਬਹੁਤ ਉਪਜਾਊ ਹੋਣ ਕਰਕੇ ਇਥੇ ਬਹੁਤ ਕੀਮਤੀ ਫ਼ਸਲਾਂ ਤਿਆਰ ਹੁੰਦੀਆਂ ਸਨ। ਪਰ ਸੇਮ ਕਾਰਨ ਬਹੁਤ ਸਾਰੀ ਉਪਜਾਊ ਜ਼ਮੀਨ ਤੇ ਇਲਾਕਾ ਬਰਬਾਦ ਹੋ ਗਿਆ ਹੈ। ਇਥੋਂ ਦਾ ਪਾਣੀ ਠੀਕ ਨਾ ਹੋਣ ਕਰਨ ਘਾਤਕ ਬਿਮਾਰੀਆਂ ਫੈਲ ਰਹੀਆਂ ਹਨ। ਮਾਲਵੇ ਨੂੰ ਪੰਜਾਬ ਦਾ ਨਰਮਾ ਉਤਪਾਦਨ ਦਾ ਸਭ ਤੋਂ ਅਹਿਮ ਇਲਾਕਾ ਮੰਨਿਆ ਜਾਂਦਾ ਹੈ। ਇਥੋਂ ਤਿਆਰ ਹੋਈ ਕਪਾਹ ਦੇਸ਼ ਵਿਦੇਸ਼ ਵਿਚ ਸਪਲਾਈ ਹੁੰਦੀ ਹੈ। ਸੂਬੇ ਦੀ ਨਰਮਾ ਪੱਟੀ ਵਾਲੇ ਮਾਲਵਾ ਦੇ ਬਠਿੰਡਾ, ਮੁਕਤਸਰ ਅਤੇ ਮਾਨਸਾ ਦੇ ਨਰਮਾ ਉਤਪਾਦਕਾਂ ਲਈ ਇਕ ਖੁਸ਼ ਖ਼ਬਰ ਹੈ। ਰਿਪੋਰਟਾਂ ਮੁਤਾਬਿਕ ਹੁਣ ਉਹ ਲੇਬਰ ਤੋਂ ਮਸ਼ੀਨ ਨਾਲ ਕਪਾਹ ਦੀਆਂ ਫੁੱਟੀਆਂ ਦੀ ਚੁਗਾਈ ਨਹੀਂ ਕਰਵਾ ਸਕਣਗੇ। ਇਸ ਨਾਲ ਜਿਥੇ ਲੇਬਰ ਨੂੰ ਸੌਖ ਹੋਵੇਗੀ ਉਥੇ ਕਪਾਹ ਦੀ ਕੁਆਲਟੀ ਵਿੱਚ ਵਧੇਰੇ ਸੁਧਾਰ ਆਵੇਗਾ। ਇਸ ਲਈ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਬੈਟਰੀ ਵਾਲੀ ਮਸ਼ੀਨ ਤਿਆਰ ਕਾਰਵਾਈ ਹੈ।

ਪੰਜਾਬ ਦੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਇਸ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਆਖਿਆ ਕਿ ਕਪਾਹ ਦਾ ਹੱਥਾਂ ਨਾਲ ਚੁਗਣ ਵਾਲੀ ਗੱਲ ਪੁਰਾਣੀ ਹੋ ਜਾਵੇਗੀ, ਹੁਣ ਉਹ ਦਿਨ ਦੂਰ ਨਹੀਂ ਜਦੋਂ ਕਪਾਹ ਨੂੰ ਮਸ਼ੀਨ ਚੁਗਿਆ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਮਾਹਿਰਾਂ ਦੀ ਦੇਖ-ਰੇਖ-ਹੇਠ ਤਿਆਰ ਕਰਵਾਈ ਗਈ ਇਹ ਮਸ਼ੀਨ ਨਰਮਾ ਉਤਪਾਦਕਾਂ ਲਈ ਬਹੁਤ ਲਾਹੇਵੰਦ ਹੋਵੇਗੀ। ਇਸ ਮਸ਼ੀਨ ਨਾਲ ਸਿਰਫ ਮਿਆਰ ਹੀ ਨਹੀਂ ਸਗੋਂ ਝਾੜ ਵਿਚ ਵੀ ਵਾਧਾ ਹੋਵੇਗਾ। ਵਧੀਆ ਕੁਆਲਟੀ ਦੇ ਨਰਮੇ ਦਾ ਭਾਅ ਵੀ ਚੰਗਾ ਮਿਲੇਗਾ। ਮਸ਼ੀਨ ਨਾਲ ਚੁਗੇ ਨਰਮੇ ਵਿੱਚ ਕਚਰਾ ਘਟ ਆਵੇਗਾ।

ਤੁਪਕਾ ਸਿੰਜਾਈ ਅਧੀਨ ਨਰਮੇ ਦੀ ਖੇਤੀ ਕਰਵਾਉਣ ਦਾ ਤਜ਼ਰਬਾ ਰੱਖਣ ਵਾਲੇ ਅਤੇ ਮੋਗਾ ਪਲਾਂਟ ਪ੍ਰੋਟੈਕਸ਼ਨ ਅਸਫਰ ਡਾ ਜਸਵਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਹੱਥੀਂ ਚੁਗੇ ਨਾਲੋਂ ਮਸ਼ੀਨ ਨਾਲ ਪੰਜ ਗੁਣਾ ਵੱਧ ਕਪਾਹ ਚੁਗੀ ਜਾਂਦੀ ਹੈ। ਇਸ ਨਾਲ ਮੈਨਪਾਵਰ ਦੇ ਨਾਲ ਨਾਲ ਪੈਸੇ ਦੀ ਵੀ ਬਚਤ ਵੀ ਹੁੰਦੀ ਹੈ।
ਪੰਜਾਬ ਦੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਅੱਗੇ ਦੱਸਿਆ ਕਿ ਕਪਾਹ ਚੁਗਣ ਵਾਲੀ ਇਸ ਮਸ਼ੀਨ ਦੀ ਕੀਮਤ 7 ਹਜ਼ਾਰ ਰੁਪਏ ਹੈ। ਪਨੂੰ ਦਾ ਕਹਿਣਾ ਹੈ ਕਿ ਕਪਾਹ ਦੇ ਅਗਲੇ ਸੀਜ਼ਨ ਵਿੱਚ ਵੱਡੀ ਪੱਧਰ ‘ਤੇ ਇਹ ਮਸ਼ੀਨ ਤਿਆਰ ਕਾਰਵਾਈ ਜਾਵੇਗੀ। ਇਸ ਲਈ ਸਰਕਾਰ ਅਗਲੇ ਸੀਜ਼ਨ ਵਿੱਚ ਇਸ ਮਸ਼ੀਨ ਉਪਰ ਨਰਮਾ ਉਤਪਾਦਕਾਂ ਨੂੰ ਇਹ ਮਸ਼ੀਨ ਖਰੀਦਣ ਲਈ ਸਬਸਿਡੀ ਦਿੱਤੀ ਜਾਵੇਗੀ।

- Advertisement -

Share this Article
Leave a comment