ਚੰਡੀਗੜ੍ਹ: ਪੰਜਾਬ ਕਾਂਗਰਸ 20 ਨਵੰਬਰ ਨੂੰ ਚਾਰ ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਜਿੱਤਣ ਲਈ ਆਪਣੀ ਪੂਰੀ ਤਾਕਤ ਲਗਾ ਰਹੀ ਹੈ। ਇੱਕ ਪਾਸੇ ਪਹਿਲਾਂ ਰਣਨੀਤੀ ਅਤੇ ਪਲੈਨਿੰਗ ਕਮੇਟੀ ਬਣਾਈ ਗਈ ਹੈ। ਇਸ ਦੇ ਨਾਲ ਹੀ ਹੁਣ ਚਾਰਾਂ ਸੀਟਾਂ ਲਈ 23 ਮੈਂਬਰਾਂ ਵਾਲੀ ਵਿਸ਼ੇਸ਼ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮ ਟੀਮ ਬਣਾਈ ਗਈ ਹੈ, ਜੋ ਅੱਜ ਤੋਂ ਇਨ੍ਹਾਂ ਚਾਰ ਹਲਕਿਆਂ ਵਿੱਚ ਸਰਗਰਮ ਹੋ ਜਾਵੇਗੀ।
ਕਾਂਗਰਸ ਨੇ ਆਪਣੇ ਮੁੱਖ ਸੰਗਠਨ ਬਾਲ ਜਵਾਹਰ ਮੰਚ ਦੀ ਟੀਮ ਨੂੰ ਵੀ ਜ਼ਿਮਨੀ ਚੋਣਾਂ ਵਿੱਚ ਉਤਾਰਿਆ ਹੈ। ਇਸ ਟੀਮ ਦਾ ਨਿਸ਼ਾਨਾ ਨੌਜਵਾਨ ਵੋਟਰ ਹੋਣਗੇ। ਇਸ ਜ਼ਰੀਏ ਨੌਜਵਾਨਾਂ ਨੂੰ ਇਹ ਸਮਝਾਇਆ ਜਾਵੇਗਾ ਕਿ ਕਾਂਗਰਸ ਨੇ ਦੇਸ਼ ਲਈ ਕੀ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਫੇਸਬੁੱਕ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਹਾਸਿਲ ਜਾਣਕਾਰੀ ਅਨੁਸਾਰ ਇਸ ਸਮੇਂ ਝਾਰਖੰਡ ਅਤੇ ਮੁੰਬਈ ‘ਚ ਚੋਣਾਂ ਚੱਲ ਰਹੀਆਂ ਹਨ। ਉੱਥੇ ਵੀ 20 ਨੂੰ ਵੋਟਿੰਗ ਹੈ। ਅਜਿਹੇ ‘ਚ ਸਪੱਸ਼ਟ ਹੈ ਕਿ ਪਾਰਟੀ ਦੇ ਵੱਡੇ ਚਿਹਰੇ ਇੱਥੇ ਨਹੀਂ ਆ ਸਕਣਗੇ। ਇਸ ਨੂੰ ਦੇਖਦੇ ਹੋਏ ਕਾਂਗਰਸ ਨੇ ਅਜੇ ਤੱਕ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਨਹੀਂ ਕੀਤੀ ਹੈ।