ਜ਼ਿਆਦਾ ਸ਼ਾਪਿੰਗ ਕਰਨਾ ਵੀ ਹੈ ਬੀਮਾਰੀ, ਕਿਤੇ ਤੁਸੀ ਵੀ ਤਾਂ ਨਹੀਂ ਇਸ ਡਿਸਆਰਡਰ ਤੋਂ ਪੀੜਤ ?

TeamGlobalPunjab
2 Min Read

ਤਿਉਹਾਰਾਂ ਦੇ ਮੌਸਮ ‘ਚ ਖਰੀਦਦਾਰੀ ਕਰਨਾ ਆਮ ਗੱਲ ਹੈ ਘਰ ਦੀ ਜ਼ਰੂਰਤ ਦਾ ਸਾਮਾਨ ਹੋਵੇ ਜਾਂ ਫਿਰ ਆਪਣੇ ਤੇ ਪਰਿਵਾਰ ਲਈ ਕੁੱਝ ਲੈਣਾ ਹੋਵੇ । ਇਸ ਸਮੇਂ ਤਾਂ ਹਰ ਕੋਈ ਸ਼ਾਪਿੰਗ ਕਰਨਾ ਚਾਹੁੰਦਾ ਹੈ ਪਰ ਜੇਕਰ ਤੁਸੀ ਉਨ੍ਹਾਂ ਲੋਕਾਂ ‘ਚੋਂ ਹੋ ਜਿਨ੍ਹਾਂ ਨੂੰ ਸ਼ਾਪਿੰਗ ਲਈ ਕਿਸੇ ਤਿਉਹਾਰ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਉਹ ਹਮੇਸ਼ਾ ਸ਼ਾਪਿੰਗ ਲਈ ਤਿਆਰ ਰਹਿੰਦੇ ਹਨ ਤਾਂ ਜਾਣ ਲਓ ਕਿ ਇਹ ਵੀ ਇੱਕ ਤਰ੍ਹਾਂ ਦਾ ਰੋਗ ਹੈ।

ਇੰਗਲੈਂਡ ਦੇ ਹੈਲਥਕੇਅਰ ਗਰੁੱਪ ਨੇ ਜ਼ਿਆਦਾ ਸ਼ਾਪਿੰਗ ਕਰਨ ਨੂੰ ਉਨ੍ਹਾਂ ਬੀਮਾਰੀਆਂ ਦੀ ਸੂਚੀ ‘ਚ ਸ਼ਾਮਿਲ ਕੀਤਾ ਹੈ ਜਿਸ ਦੇ ਲਈ ਇਲਾਜ ਦੀ ਜ਼ਰੂਰਤ ਹੈ।

ਬਿਨਾਂ ਵਜ੍ਹਾ ਦੇ ਜਾਂ ਜ਼ਰੂਰਤ ਤੋਂ ਜ਼ਿਆਦਾ ਸ਼ਾਪਿੰਗ ਕਰਨ ਨੂੰ ਇੱਕ ਤਰ੍ਹਾਂ ਦੀ ਰੋਗ ਮੰਨਿਆ ਗਿਆ ਹੈ। ਜਿਸਨੂੰ ਮੇਡੀਕਲ ਦੀ ਦੁਨੀਆ ਵਿੱਚ ਕੰਪਲਸਿਵ ਬਾਇੰਗ ਡਿਸਆਰਡਰ ਜਾਂ ਓਨੀਓਮੇਨੀਆ ਕਿਹਾ ਜਾਂਦਾ ਹੈ।

ਦੁਨੀਆ ਭਰ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਇਸ ਰੋਗ ਦੇ ਸ਼ਿਕਾਰ ਹੁੰਦੇ ਹਨ ਪਰ ਉਹ ਇਸਨੂੰ ਪਹਿਚਾਣ ਨਹੀਂ ਪਾਂਦੇ। 2015 ਦੀ ਰਿਪੋਰਟ ਅਨੁਸਾਰ ਵਿਕਾਸਸ਼ੀਲ ਦੇਸ਼ਾਂ ਵਿੱਚ ਹਰ 20 ‘ਚੋਂ 1 ਵਿਅਕਤੀ ਇਸ ਰੋਗ ਦਾ ਸ਼ਿਕਾਰ ਹੁੰਦਾ ਹੈ।

ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਇਹ ਰੋਗ ਦੀ ਸੰਭਾਵਨਾ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ। ਕੰਪਲਸਿਵ ਬਾਇੰਗ ਡਿਸਆਰਡਰ ਦੀ ਸ਼ੁਰੂਆਤ ਘੱਟ ਉਮਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਅਜਿਹਾ ਘੱਟ ਹੀ ਵੇਖਿਆ ਗਿਆ ਹੈ ਕਿ ਤੀਹ ਸਾਲ ਦੀ ਉਮਰ ਤੋਂ ਬਾਅਦ ਕਿਸੇ ਵਿੱਚ ਇਹ ਲੱਛਣ ਪੈਦਾ ਹੋਣ। ਜਾਂਚ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ ਇਹ ਸਮੱਸਿਆ ਸਮੇਂ ਦੇ ਨਾਲ ਵੱਧਦੀ ਜਾਂਦੀ ਹੈ।

Share this Article
Leave a comment