ਕਮੇਡੀਅਨ ਸੁਗੰਧਾ ਮਿਸ਼ਰਾ ਨੇ ਚੁਣਿਆ ਆਪਣਾ ਜੀਵਨ ਸਾਥੀ

TeamGlobalPunjab
1 Min Read

ਨਿਊਜ਼ ਡੈਸਕ :- ਦਿ ਕਪਿਲ ਸ਼ਰਮਾ ਸ਼ੋਅ ‘ਚ ਟੀਚਰ ਦਾ ਕਿਰਦਾਰ ਨਿਭਾਉਣ ਵਾਲੀ ਕਾਮੇਡੀਅਨ ਸੁਗੰਧਾ ਮਿਸ਼ਰਾ ਆਪਣੇ ਲਾਈਫ ਪਾਰਟਨਰ ਨੂੰ ਚੁਣਨ ਕਰਕੇ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਸੁਗੰਧਾ ਨੇ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕਰ ਆਪਣੇ ਫੈਨਜ਼ ਨੂੰ ਹੈਰਾਨ ਕੀਤਾ ਹੈ। ਸੁਗੰਧਾ ਵਲੋਂ ਚੁਣਿਆ ਗਿਆ ਲਾਈਫ ਪਾਰਟਨਰ ਸੰਕੇਤ ਭੌਂਸਲੇ ਹੈ ਤੇ ਉਹ ਵੀ ਕਪਿਲ ਸ਼ਰਮਾ ਸ਼ੋਅ ‘ਚ ਨਜ਼ਰ ਆ ਚੁਕਿਆ ਹੈ।

ਦੱਸ ਦਈਏ ਦੋਵੇ ਬਹੁਤ ਜਲਦੀ ਵਿਆਹ ਕਰਵਾਉਣ ਜਾ ਰਹੇ ਹਨ। ਸੰਕੇਤ ਭੌਂਸਲੇ ਸੰਜੇ ਦੱਤ ਦੀ ਮਿਮਿਕਰੀ ਕਰਕੇ ਕਾਫੀ ਫੇਮਸ ਹੈ। ਦੋਵਾਂ ਦੇ ਇਕ ਦੂਜੇ ਨੂੰ ,ਡੇਟ ਕਰਨ ਸਬੰਧੀ ਚਰਚਾ ਤਾਂ ਹੁੰਦੀ ਰਹੀ, ਪਰ ਦੋਵਾਂ ਨੇ ਕਦੇ ਵੀ ਇਸ ਰਿਸ਼ਤੇ ਬਾਰੇ ਕੋਈ ਆਫੀਸ਼ੀਅਲ ਅਨਾਊਸਮੈਂਟ ਨਹੀਂ ਕੀਤੀ। ਪਰ ਹੁਣ ਸੁਗੰਧਾ ਨੇ ਤਸਵੀਰਾਂ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਓਪਨਲੀ ਰਿਵੀਲ ਕੀਤਾ ਹੈ।

ਇਸਤੋਂ ਇਲਾਵਾ ਸੁਗੰਧਾ ਤੇ ਸੰਕੇਤ ਦੀਆਂ ਇਨ੍ਹਾਂ ਤਸਵੀਰਾਂ ‘ਤੇ ਕਈ ਹੋਰ ਸਿਤਾਰੇ ਵੀ ਆਪਣਾ ਆਪਣਾ ਰੀਐਕਸ਼ਨ ਦੇ ਰਹੇ ਹਨ।

TAGGED: ,
Share this Article
Leave a comment