CM ਮਾਨ ਨੇ ਗੋਰਸੀਆਂ ਕਾਦਰਬਖ਼ਸ਼ ‘ਚ ਰੇਤ ਦੀ ਖੱਡ ਦਾ ਨੇ ਉਦਘਾਟਨ

Rajneet Kaur
2 Min Read

ਜਗਰਾਉਂ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਗਰਾਓਂ ਦੇ ਬਲਾਕ ਸਿਧਵਾਂ ਬੇਟ ਦੇ ਪਿੰਡ ਗੋਰਸੀਆਂ ਖਾਨ ਮੋਹੰਮਦ ਵਿਖੇ ਰੇਤੇ ਦੀ ਸਰਕਾਰੀ ਖੱਡ ਦਾ ਉਦਘਾਟਨ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਨੇ  ਅਜਿਹੀਆਂ 16 ਜਨਤਕ ਖੱਡਾਂ ਦੇ ਆਗਾਜ਼ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਬਾਈਲ ਐਪ ਰਾਹੀਂ ਸਭ ਤੋਂ ਨੇੜਲੀ ਖੱਡ ਬਾਰੇ ਜਾਣਕਾਰੀ ਮਿਲ ਜਾਵੇਗੀ।

ਸੀਐਮ ਮਾਨ ਨੇ ਕਿਹਾ ਕਿ ਅੱਜ ਤੋਂ ਪੰਜਾਬ ‘ਚ ਰੇਤ ਦਾ ਪੁਰਾਣਾ ਸਿਸਟਮ ਬਹਾਲ ਹੋ ਚੁੱਕਾ ਹੈ ਜਿਸ ਨੂੰ ਮਾਫ਼ੀਆ ਤੇ ਰਾਜਨੀਤਕਾਂ ਨੇ ਧੰਦਾ ਬਣਾ ਰੱਖਿਆ ਸੀ। ਅੱਜ ਦੇ ਇਸ ਉਦਘਾਟਨ ਦੇ ਨਾਲ ਹੀ ਪੰਜਾਬ ਵਿਚ ਰੇਤੇ ਦੀ ਕਾਲਾਬਾਜ਼ਾਰੀ ਦਾ ਯੁੱਗ ਸਮਾਪਤ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸੇ ਮਹੀਨੇ ਪੰਜਾਬ ਵਿਚ ਰੇਤੇ ਦੀਆਂ ਖੱਡਾਂ ਸ਼ੁਰੂ ਹੋ ਜਾਣਗੀਆਂ। ਜਿੱਥੋ ਹਰ ਇਕ ਵਿਅਕਤੀ ਨੂੰ ਸਿਰਫ ਪੰਜ ਰੁਪਏ ਕਿਊਬਿਕ ਫੁੱਟ ਰੇਤ ਮਿਲੇਗੀ।

ਉਨ੍ਹਾਂ ਆਮ ਆਦਮੀ ਪਾਰਟੀ ਦੀ ਸੂਬੇ ਵਿੱਚ ਸਰਕਾਰ ਦੇ 10 ਮਹੀਨਿਆਂ ਦੇ ਕਾਰਜਕਾਲ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਵਾਅਦੇ ਨਹੀਂ ਪ੍ਰਣ ਕਰਨ ਦੀਆਂ ਦਿੱਤੀਆਂ ਗਈਆਂ ਸਨ ਜਿਸ ਨੂੰ ਇੱਕ ਇੱਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment