ਪੰਜਾਬ ‘ਚ ਠੰਢ ਦਾ ਕਹਿਰ ਜਾਰੀ, ਹਵਾਈ ਉਡਾਣਾ ਵੀ ਪ੍ਰਭਾਵਿਤ, ਜਾਣੋ ਕਿੱਥੇ ਰਿਹਾ ਕਿੰਨਾ ਤਾਪਮਾਨ

TeamGlobalPunjab
1 Min Read

ਚੰਡੀਗੜ੍ਹ : ਇੰਨੀ ਦਿਨੀਂ ਸੂਬੇ ਅੰਦਰ ਪੈ ਰਹੀ ਠੰਢ ਨੇ ਵੱਟ ਕੱਢ ਦਿੱਤੇ ਹਨ। ਇਸ ਨੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਾਂਈ ਸਾਰਿਆਂ ਦੇ ਨੱਕ ‘ਚ ਦਮ ਕਰ ਦਿੱਤਾ ਹੈ। ਇਸ  ਨਾਲ ਆਮ ਜਨਜੀਵਨ ‘ਤੇ ਅਸਰ ਪੈ ਰਿਹਾ ਹੈ। ਸੂਬੇ ਅੰਦਰ ਪੈ ਰਹੀ ਠੰਡ ਕਾਰਨ ਹਵਾਈ ਸਫਰ ‘ਤੇ ਵੀ ਅਸਰ ਪੈ ਰਿਹਾ ਹੈ।

ਸੰਘਣੀ ਧੁੰਦ ਕਾਰਨ ਚੰਡੀਗੜ੍ਹ ਅਤੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਲੋਕ ਖੜ੍ਹੇ ਰਹਿਣ ਲਈ ਮਜ਼ਬੂਰ ਹੋ ਗਏ ਕਿਉਂਕਿ ਸੰਘਣੀ ਧੁੰਦ ਕਾਰਨ ਫਲਾਈਟਾਂ ਨਿਸਚਿਤ ਸਮੇਂ ਤੋਂ ਲੇਟ ਸਨ।

ਅਧਿਕਾਰੀਆਂ ਅਨੁਸਾਰ ਇਸ ਕਾਰਨ ਲਗਭਗ 14 ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਜੀਰੋ ਵਿਜ਼ੀਵਿਲਟੀ ਸੀ ਜਿਸ ਕਾਰਨ ਇਹ ਉਡਾਣਾ ਨਿਰਧਾਰਿਤ ਸਮੇਂ ਤੋਂ ਲੇਟ ਹੋਈਆਂ ਹਨ।

ਪੰਜਾਬ ਅਤੇ ਗੁਆਂਢੀ ਸੂਬੇ ਹਰਿਆਣੇ ਵਿੱਚ ਪੈ ਰਹੀ ਠੰਢ ਕਾਰਨ ਤਾਪਮਾਨ ਜਮਾਊ ਬਿੰਦੂ (0°) ਦੇ ਨੇੜੇ ਹੈ। ਹੁਣ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਬੀਤੀ ਕੱਲ੍ਹ ਬਠਿੰਡਾ ਦਾ ਤਾਪਮਾਨ 2.3° ਰਿਹਾ। ਕੁਝ ਇਵੇਂ ਹੀ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 4.7 ਡਿਗਰੀ, ਪਟਿਆਲਾ ਦਾ 5.1, ਲੁਧਿਆਣਾ ਦਾ 5.6, ਆਦਮਪੁਰ ਦਾ 7.2 ਤੇ ਪਠਾਨਕੋਟ ਦਾ 7.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

- Advertisement -

Share this Article
Leave a comment