ਹਿਮਾਚਲ ਦੇ ਚਾਰ ਜ਼ਿਲ੍ਹਿਆਂ ‘ਚ ਬਣਨਗੇ CNG ਅਤੇ PNG ਸਟੇਸ਼ਨ, ਸਰਕਾਰ ਨੇ ਦਿੱਤੀ ਹਰੀ ਝੰਡੀ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਬਾਕੀ ਛੇ ਜ਼ਿਲ੍ਹਿਆਂ ਵਿੱਚ ਵੀ ਸਸਤੀ ਪੀਐਨਜੀ (ਪਾਈਪਡ ਨੈਚੁਰਲ ਗੈਸ) ਅਤੇ ਸੀਐਨਜੀ ਮੁਹੱਈਆ ਕਰਵਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ ਨੇ ਮੰਡੀ, ਕੁੱਲੂ, ਲਾਹੌਲ-ਸਪੀਤੀ, ਕਿਨੌਰ ਜ਼ਿਲ੍ਹਿਆਂ ਵਿੱਚ ਲਗਭਗ 160 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਇਸ ਤਹਿਤ ਮੰਡੀ, ਕੁੱਲੂ, ਲਾਹੌਲ-ਸਪੀਤੀ ਅਤੇ ਕਿਨੌਰ ਜ਼ਿਲ੍ਹੇ ਨੂੰ ਪੀਐਨਜੀ ਅਤੇ ਸੀਐਨਜੀ ਨਾਲ ਲੈਸ ਕੀਤਾ ਜਾਵੇਗਾ। ਮੰਡੀ ਜ਼ਿਲ੍ਹੇ ਦੇ ਮੰਡੀ ਕਸਬੇ ਅਤੇ ਸੁੰਦਰਨਗਰ ਵਿੱਚ ਪੀਐਨਜੀ ਲਈ ਸਰਵੇਖਣ ਕੀਤਾ ਗਿਆ ਹੈ।  ਸੀਐਨਜੀ ਸਟੇਸ਼ਨ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਸੀਐਨਜੀ ਸਟੇਸ਼ਨ ਖੋਲ੍ਹਣ ਲਈ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਹੈ। ਮੰਡੀ, ਕੁੱਲੂ, ਲਾਹੌਲ-ਸਪੀਤੀ ਅਤੇ ਕਿਨੌਰ ਜ਼ਿਲ੍ਹਿਆਂ ਦਾ ਪ੍ਰੋਜੈਕਟ ਗੈਸੋਨੇਟ ਕੰਪਨੀ ਦੁਆਰਾ ਪੜਾਅਵਾਰ 10 ਸਾਲਾਂ ਵਿੱਚ ਸ਼ੁਰੂ ਕੀਤਾ ਜਾਵੇਗਾ। ਦਸਣਯੋਗ ਹੈ ਕਿ ਪਹਿਲੇ ਪੜਾਅ ਵਿੱਚ, ਸੁੰਦਰਨਗਰ ਅਤੇ ਮੰਡੀ ਸ਼ਹਿਰਾਂ ਵਿੱਚ ਐਲਪੀਜੀ ਗੈਸ ਸਿਲੰਡਰਾਂ ਦੀ ਤੁਲਨਾ ਵਿੱਚ ਸਸਤਾ ਪੀਐਨਜੀ ਉਪਲਬਧ ਹੋਵੇਗਾ। ਜਦੋਂਕਿ ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਸੀਐਨਜੀ ਸਟੇਸ਼ਨ ਦਾ ਕੰਮ ਪਹਿਲੇ ਪੜਾਅ ਵਿੱਚ ਚੱਲ ਰਿਹਾ ਹੈ। ਮਨਾਲੀ ਵਿੱਚ ਸੀਐਨਜੀ ਸਟੇਸ਼ਨ ਲਗਭਗ ਤਿਆਰ ਹੈ।  ਆਉਣ ਵਾਲੇ ਸਮੇਂ ਵਿੱਚ ਭੁੰਤਰ ਵਿੱਚ ਸੀਐਨਜੀ ਸਟੇਸ਼ਨ ਖੁੱਲ੍ਹ ਜਾਵੇਗਾ। ਇਸਦੇ ਨਾਲ ਹੀ ਕੰਪਨੀ ਨੇ ਸੁੰਦਰਨਗਰ ‘ਚ ਆਪਣਾ ਦਫਤਰ ਖੋਲ੍ਹਿਆ ਹੈ। ਪ੍ਰੋਜੈਕਟ ਅਧੀਨ ਜ਼ਿਲ੍ਹਿਆਂ ਨੂੰ ਪੜਾਅਵਾਰ PNG ਅਤੇ CNG ਨਾਲ ਜੋੜਿਆ ਜਾਵੇਗਾ।

ਕੰਪਨੀ ਪ੍ਰਬੰਧਨ ਨੂੰ ਹਿਮਾਚਲ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਲਈ 160 ਕਰੋੜ ਰੁਪਏ ਦਾ ਪ੍ਰਾਜੈਕਟ ਮਿਲਿਆ ਹੈ। ਸੀਐਨਜੀ ਅਤੇ ਪੀਐਨਜੀ ਇੱਥੇ ਡਿਲੀਵਰ ਕੀਤੀ ਜਾਵੇਗੀ। ਇਨ੍ਹੀਂ ਦਿਨੀਂ ਸ਼ੁਰੂਆਤੀ ਪੜਾਅ ਦੇ ਕੰਮ ਚੱਲ ਰਹੇ ਹਨ। ਪੜਾਅਵਾਰ ਢੰਗ ਨਾਲ ਕੰਮ ਕਰਦੇ ਹੋਏ ਚਾਰ ਜ਼ਿਲ੍ਹਿਆਂ ਦੇ ਖਪਤਕਾਰਾਂ ਤੱਕ ਇਹ ਸੁਵਿਧਾਵਾਂ ਦਿੱਤੀਆਂ ਜਾਣਗੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment