ਅੱਜ ਦਿੱਲੀ ਜਾਣਗੇ ਯੋਗੀ ਆਦਿਤਿਆਨਾਥ, PM ਮੋਦੀ ਨਾਲ ਨਵੀਂ ਕੈਬਨਿਟ ‘ਤੇ ਹੋ ਸਕਦੀ ਹੈ ਚਰਚਾ

TeamGlobalPunjab
2 Min Read

ਨਵੀਂ ਦਿੱਲੀ- ਉੱਤਰ ਪ੍ਰਦੇਸ਼ ‘ਚ ਭਾਜਪਾ ਦੇ ਲਗਾਤਾਰ ਦੂਜੀ ਵਾਰ ਸੱਤਾ ‘ਚ ਆਉਣ ਤੋਂ ਕੁਝ ਦਿਨ ਬਾਅਦ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਕੈਬਨਿਟ ‘ਤੇ ਚਰਚਾ ਕਰਨ ਲਈ ਅੱਜ ਦਿੱਲੀ ਦੇ ਦੌਰੇ ‘ਤੇ ਹਨ।

ਦਿੱਲੀ ‘ਚ ਬੈਠਕ ‘ਚ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਅਮਿਤ ਸ਼ਾਹ ਅਤੇ ਬੀਐੱਲ ਸੰਤੋਸ਼ ਮੌਜੂਦ ਰਹਿਣਗੇ। ਮੀਟਿੰਗ ਦੌਰਾਨ ਸਹੁੰ ਚੁੱਕ ਸਮਾਗਮ ਦੀ ਤਰੀਕ ਬਾਰੇ ਵੀ ਚਰਚਾ ਕੀਤੀ ਜਾਵੇਗੀ।

ਸੂਤਰਾਂ ਮੁਤਾਬਕ ਭਾਜਪਾ ਨਵੇਂ ਉਪ ਮੁੱਖ ਮੰਤਰੀ ਦੇ ਨਾਲ-ਨਾਲ ਮੰਤਰੀ ਮੰਡਲ ‘ਚ ਕਈ ਨਵੇਂ ਚਿਹਰਿਆਂ ‘ਤੇ ਵੀ ਵਿਚਾਰ ਕਰ ਰਹੀ ਹੈ। ਆਦਿਤਿਆਨਾਥ ਦੇ ਨਾਲ ਸੂਬਾ ਪ੍ਰਧਾਨ ਰਤਨ ਦੇਵ ਸਿੰਘ, ਮੰਤਰੀ ਸੁਨੀਲ ਬਾਂਸਲ, ਸੂਬਾ ਇੰਚਾਰਜ ਰਾਧਾ ਮੋਹਨ ਸਿੰਘ ਵੀ ਅੱਜ ਦੌਰੇ ‘ਤੇ ਜਾਣਗੇ।

ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਜਪਾ ਲੀਡਰਸ਼ਿਪ ਨੇ ਯੋਗਤਾ, ਜਾਤੀ ਅਤੇ ਖੇਤਰੀ ਸਮੀਕਰਨਾਂ ਦੇ ਆਧਾਰ ‘ਤੇ ਸੰਭਾਵਿਤ ਉਪ ਮੁੱਖ ਮੰਤਰੀਆਂ ਅਤੇ ਮੰਤਰੀਆਂ ਦੀ ਮੁੱਢਲੀ ਸੂਚੀ ਤਿਆਰ ਕੀਤੀ ਹੈ ਕਿਉਂਕਿ ਭਾਜਪਾ ਆਪਣੀ ਕੈਬਨਿਟ ਵਿੱਚ ਹਰ ਜਾਤੀ ਨੂੰ ਰੱਖਣਾ ਚਾਹੁੰਦੀ ਹੈ। ਸੂਚੀ ਬਾਰੇ ਅੰਤਿਮ ਫੈਸਲਾ ਕੇਂਦਰੀ ਲੀਡਰਸ਼ਿਪ ਦਾ ਹੋਵੇਗਾ।

- Advertisement -

ਉਪ ਮੁੱਖ ਮੰਤਰੀ ਦੇ ਅਹੁਦੇ ਲਈ ਸਵਤੰਤਰ ਦੇਵ ਸਿੰਘ, ਬੇਬੀ ਰਾਣੀ ਮੌਰਿਆ, ਬ੍ਰਿਜੇਸ਼ ਪਾਠਕ ਅਤੇ ਕੇਸ਼ਵ ਪ੍ਰਸਾਦ ਮੌਰਿਆ ਦੇ ਨਾਵਾਂ ਦੀ ਚਰਚਾ ਹੋ ਰਹੀ ਹੈ। ਸਵਤੰਤਰ ਦੇਵ ਸਿੰਘ ਟਰਾਂਸਪੋਰਟ ਮੰਤਰੀ ਸਨ, ਇਸ ਤੋਂ ਇਲਾਵਾ ਉਹ ਭਾਜਪਾ ਦੇ ਸੂਬਾ ਪ੍ਰਧਾਨ ਵੀ ਹਨ।

ਕੇਸ਼ਵ ਪ੍ਰਸਾਦ ਮੌਰਿਆ ਇਸ ਚੋਣ ਵਿੱਚ ਸਿਰਥੂ ਸੀਟ ਤੋਂ ਬੇਸ਼ੱਕ ਹਾਰ ਗਏ ਹਨ ਪਰ ਉਹ ਓਬੀਸੀ ਦਾ ਚਿਹਰਾ ਹਨ। ਉਪ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਸੂਬੇ ਵਿੱਚ ਆਪਣਾ ਅਕਸ ਚੰਗੀ ਤਰ੍ਹਾਂ ਨਿਖਾਰਿਆ ਹੈ, ਇਸ ਲਈ ਉਨ੍ਹਾਂ ਨੂੰ ਇੱਕ ਵਾਰ ਫਿਰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment