ਚੀਨ ‘ਚ ਆਏ ਭੂਚਾਲ ਕਾਰਨ 111 ਲੋਕਾਂ ਦੀ ਮੌਤ ,ਕਈ ਜਖ਼ਮੀ

Rajneet Kaur
1 Min Read

ਨਿਊਜ਼ ਡੈਸਕ:  ਚੀਨ ਦੇ ਗਾਂਸੂ ਸੂਬੇ ‘ਚ ਸੋਮਵਾਰ ਦੇਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਚੀਨ ‘ਚ ਭੂਚਾਲ ਕਾਰਨ ਹੁਣ ਤਕ 111 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਚਾਈਨਾ ਅਰਥਕੁਏਕ ਨੈੱਟਵਰਕ ਸੈਂਟਰ (ਸੀ.ਈ.ਐੱਨ.ਸੀ.) ਮੁਤਾਬਕ ਸੋਮਵਾਰ ਰਾਤ ਕਰੀਬ 12 ਵਜੇ ਪੱਛਮੀ ਚੀਨ ਦੇ ਗਾਂਸੂ ਸੂਬੇ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਭੂਚਾਲ ਦੀ ਤੀਬਰਤਾ ਇੰਨੀ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਦੇ ਢਹਿ ਜਾਣ ਦੀਆਂ ਖਬਰਾਂ ਹਨ। ਇਮਾਰਤਾਂ ਡਿੱਗਣ ਕਾਰਨ ਕਈ ਲੋਕ ਮਲਬੇ ਹੇਠ ਦੱਬ ਗਏ। ਇਸ ਦੇ ਨਾਲ ਹੀ ਗਾਂਸੂ ‘ਚ 96 ਅਤੇ ਕਿੰਗਹਾਈ ‘ਚ 124 ਲੋਕ ਜ਼ਖਮੀ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਭੂਚਾਲ ਕਾਰਨ ਕਾਫੀ ਨੁਕਸਾਨ ਹੋਇਆ ਹੈ। ਪਾਣੀ ਅਤੇ ਬਿਜਲੀ ਵਿਵਸਥਾ ਠੱਪ ਹੋ ਗਈ ਹੈ। ਆਵਾਜਾਈ ਅਤੇ ਸੰਚਾਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment