ਚੰਡੀਗੜ੍ਹ: ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਨੂੰ ਲਾਗੂ ਕਰਨ ਤੋਂ ਬਾਅਦ ਸੀ.ਐਮ ਭਗਵੰਤ ਮਾਨ ਅੱਜ ‘ਸ਼ੁਕਰਾਣਾ ਯਾਤਰਾ’ ਸ਼ੁਰੂ ਕਰਨਗੇ। ਯਾਤਰਾ 9 ਮਈ ਨੂੰ ਸੰਪੂਰਨ ਹੋਵੇਗੀ।
ਮੁੱਖ ਮੰਤਰੀ ਸ੍ਰੀ ਅਨੰਦਪੁਰ ਸਾਹਿਬ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਯਾਤਰਾ ਦੀ ਸ਼ੁਰੂਆਤ ਕਰਨਗੇ। ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਇਹ ਯਾਤਰਾ ਰੋਪੜ, ਬਲਾਚੌਰ, ਬੰਗਾ, ਫਗਵਾੜਾ ਤੋਂ ਹੁੰਦੀ ਹੋਈ ਲੰਘੇਗੀ।
ਦੂਜੇ ਦਿਨ ਇਹ ਯਾਤਰਾ ਜਲੰਧਰ ਤੋਂ ਬਾਬਾ ਬਕਾਲਾ, ਅੰਮ੍ਰਿਤਸਰ, ਤਰਨਤਾਰਨ, ਜ਼ੀਰਾ, ਫਰੀਦਕੋਟ, ਕੋਟਕਪੂਰਾ ਹੁੰਦੀ ਹੋਈ ਸਮਾਪਿਤ ਹੋਵੇਗੀ। ਤੀਜੇ ਦਿਨ ਇਹ ਯਾਤਰਾ ਬਠਿੰਡਾ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਸਰਦੂਲਗੜ੍ਹ, ਮਾਨਸਾ, ਬਰਨਾਲਾ, ਸੁਨਾਮ ਅਤੇ ਅੰਤ ਵਿੱਚ ਸੰਗਰੂਰ, ਸਮਾਣਾ, ਪਟਿਆਲਾ ਤੋਂ ਹੁੰਦੀ ਹੋਈ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਮਾਪਿਤ ਹੋਵੇਗੀ।

