CM ਮਾਨ ਨੇ ਰਾਜਾ ਵੜਿੰਗ ‘ਤੇ ਕੱਸਿਆ ਤੰਜ, ਕਿਹਾ- ਪ੍ਰਚਾਰ ਡਿਫੈਂਡਰਾਂ ‘ਤੇ, ਵੋਟ ਰਿਹੜਿਆਂ ‘ਤੇ

Global Team
2 Min Read

ਚੰਡੀਗੜ੍ਹ: CM ਮਾਨ ਵੱਲੋਂ ਨਗਰ ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤ ਵੜਿੰਗ ਵੱਲੋਂ ਰੇਹੜੇ ਦੀ ਸਵਾਰੀ ਕਰਨ ‘ਤੇ ਤੰਜ ਕੱਸਿਆ ਹੈ।

ਸੀਐਮ ਮਾਨ ਦਾ ਟਵੀਟ

ਇਸ ਹੀ ਘਟਾਕ੍ਰਮ ‘ਤੇ ਸੀਐਮ ਨੇ ਤੰਜ ਕੱਸਦੇ ਹੋਏ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ-

ਮਾੜੇ ਦਿਨਾਂ ਦੀ ਨਿਸ਼ਾਨੀ

ਕੰਮਾਂ ਕਿਹੜਿਆਂ ਤੇ ਆ ਗਏ..

ਪ੍ਰਚਾਰ ਡਿਫੈਂਡਰਾਂ ਉੱਤੇ ਵੋਟ ਪਾਉਣ

ਰੇਹੜਿਆਂ ਤੇ ਆ ਗਏ

ਕੁਰਸੀ ਪਿੱਛੇ ਲੋਕੋ ਕਿਵੇਂ ਹੱਥ ਪੈਰ ਮਾਰਦੇ

ਦੇਖ ਭਾਈ ਬਾਲਿਆ ਰੰਗ ਕਰਤਾਰ ਦੇ..

ਦਰਅਸਲ, ਬੀਤੇ ਦਿਨ ਪੰਜਾਬ ‘ਚ ਨਗਰ ਨਿਗਮ (8 ਨਗਰ ਨਿਗਮ, 75 ਨਗਰ ਕੌਂਸਲਾਂ ਤੇ 20 ਨਗਰ ਪੰਚਾਇਤਾਂ) ਚੋਣਾਂ ਲਈ ਵੋਟਿੰਗ ਹੋਈ। ਇਸ ਦੌਰਾਨ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਗੱਡੇ (ਬਲਦ ਗੱਡੀ, ਰੇਹੜੇ) ‘ਤੇ ਵੋਟ ਪਾਉਣ ਲਈ ਪਹੁੰਚੇ ਸਨ। ਇਸ ਦੇ ਪਿੱਛੇ ਕਾਰਨ ਦੱਸਦੇ ਹੋਏ, ਵੜਿੰਗ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਬੀਤੇ ਕੁੱਝ ਦਿਨਾਂ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੁੱਲ ਮਿਲਾ ਕੇ ਕਰੀਬ 7 ਰੁਪਏ ਦਾ ਇਜ਼ਾਫਾ ਹੋਇਆ ਹੈ। ਰਾਜਾ ਵੜਿੰਗ ਨੇ ਇਸ ਘਟਨਾਕ੍ਰਮ ਰਾਹੀਂ ਮੋਦੀ ਸਰਕਾਰ ਅੱਗੇ ਮੰਗ ਕੀਤੀ ਕਿ ਤੇਲ ਦਾ ਰੇਟ ਘਟਾਇਆ ਜਾਵੇ।

Share This Article
Leave a Comment