ਕੋਰੋਨਾ ਵਾਇਰਸ ਦਾ ਕੇਂਦਰ ਬਣੀ ਚੰਡੀਗੜ੍ਹ ਦੀ ਬਾਪੂ ਧਾਮ ਕਾਲੋਨੀ ਅਜ ਫਿਰ ਨਵੇ ਮਾਮਲੇ ਸਾਹਮਣੇ ਆਏ

TeamGlobalPunjab
1 Min Read

ਚੰਡੀਗੜ੍ਹ : ਸ਼ਹਿਰ ਵਿੱਚ ਕੋਰੋਨਾ ਵਾਇਰਸ ਦੇ ਨਿਤ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਹਨ । ਅਜ ਫਿਰ ਤਿੰਨ ਹੋਰ ਵਿਅਕਤੀ ਕੋਵਿਡ 19 ਸਕਾਰਾਤਮਕ ਪਾਏ ਗਏ ਹਨ। ਜਾਣਕਾਰੀ ਮੁਤਾਬਕ ਇਹ ਤਿੰਨੇ ਨਵੇਂ ਮਾਮਲੇ ਸੈਕਟਰ 26 ਦੀ ਬਾਪੂ ਧਾਮ ਕਲੋਨੀ ਤੋਂ ਸਾਹਮਣੇ ਆਏ ਹਨ।

ਦਸ ਦੇਈਏ ਕਿ ਹੁਣ, ਸਿਰਫ ਇਸ ਕਲੋਨੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦੀ ਗਿਣਤੀ 110 ਹੋ ਗਈ ਹੈ। ਇਸ ਨਾਲ, ਚੰਡੀਗੜ੍ਹ ਵਿੱਚ ਕੋਵਿਡ ਮਾਮਲਿਆਂ ਦੀ ਕੁੱਲ ਗਿਣਤੀ 173 ਹੋ ਗਈ ਹੈ। ਦਸਣਯੋਗ ਹੈ ਕਿ ਬਾਪੂ ਧਾਮ ਕਲੋਨੀ ਹੁਣ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵਾਇਰਸ ਦੇ ਸੰਕਰਮਣ ਦਾ ਕੇਂਦਰ ਬਣ ਗਈ ਹੈ।

Share this Article
Leave a comment