CM ਮਾਨ ਨੇ ਪੇਸ਼ ਕੀਤਾ ਖਿਡਾਰੀ, ਦੱਸਿਆ ਚੰਨੀ ਨੇ ਭਤੀਜੇ ਜ਼ਰੀਏ ਮੰਗੇ ਸੀ 2 ਕਰੋੜ ਰੁਪਏ

Rajneet Kaur
4 Min Read

ਚੰਡੀਗੜ੍ਹ :CM ਮਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਕ੍ਰਿਕਟਰ ਤੋਂ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦੇ ਮੁੱਦੇ ‘ਤੇ ਹੁਣ ਬਹਿਸਬਾਜ਼ੀ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀਇਸ ਦੌਰਾਨ ਜਸਇੰਦਰ ਦੇ ਪਿਤਾ ਮਨਜਿੰਦਰ ਸਿੰਘ ਵੀ ਉਹਨਾਂ ਦੇ ਨਾਲ ਮੌਜੂਦ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਆਈਪੀਐਲ ਦੇ ਇੱਕ ਮੈਚ ਵਿੱਚ ਜੋ ਕਿ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਹੋਇਆ ਸੀ ਉਸ ਦੌਰਾਨ ਪੰਜਾਬ ਦੀ ਟੀਮ ਦਾ ਇਹ ਮੈਚ ਹੋਇਆ ਸੀ ।

CM ਮਾਨ ਨੇ ਕੁਝ ਦਸਤਾਵੇਜ਼ ਪੇਸ਼ ਕਰਦਿਆਂ  ਦਾਅਵਾ ਕੀਤਾ ਕਿ ਚੰਨੀ ਦੇ ਭਤੀਜੇ ਜਸ਼ਨ ਨੇ ਕ੍ਰਿਕਟਰ ਜਸਇੰਦਰ ਸਿੰਘ ਨੂੰ ਸਰਕਾਰੀ ਨੌਕਰੀ ਦੇਣ ਦੇ ਬਦਲੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਸਾਹਿਬ ਜਾ ਕੇ ਸਫਾਈ ਦੇਣ ਵਾਲੇ ਚੰਨੀ ਨੂੰ ਇਕ ਵਾਰ ਫਿਰ ਆਪਣੇ ਭਤੀਜੇ ਤੋਂ ਪੁੱਛਣਾ ਚਾਹੀਦਾ ਹੈ ਕਿ ਉਸ ਨੇ ਪੈਸੇ ਮੰਗੇ ਸਨ ਜਾਂ ਨਹੀਂ?  ਉਨ੍ਹਾਂ ਨੇ 19 ਮਈ ਨੂੰ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ ‘ਚ ਕ੍ਰਿਕਟ ਮੈਚ ਦੇਖਣ ਆਏ ਸੀਐੱਮ ਭਗਵੰਤ ਮਾਨ ਨੂੰ ਇਸ ਪੂਰੇ ਘਟਨਾਕ੍ਰਮ ਬਾਰੇ ਦੱਸਿਆ ਸੀ। ਹਿਮਾਚਲ ਤੋਂ ਪੰਜਾਬ ਪਹੁੰਚ ਕੇ ਮਾਨ ਨੇ ਕਿਹਾ ਕਿ ਚੰਨੀ ਖ਼ੁਦ ਸਾਹਮਣੇ ਆ ਕੇ ਸਭ ਕੁਝ ਕਬੂਲ ਕਰ ਲੈਣ ਨਹੀਂ ਤਾਂ ਉਹ ਖ਼ੁਦ ਇਸ ਸਾਰੀ ਗੱਲ ਦਾ ਖੁਲਾਸਾ ਕਰਨਗੇ।

CM ਮਾਨ ਨੇ ਦੱਸਿਆ ਕਿ ਇਸ ਦੌਰਾਨ ਇੱਕ ਖਿਡਾਰੀ ਨੇ ਉਨ੍ਹਾਂ ਨੂੰ ਦਾਅਵਾ ਕੀਤਾ ਜਿਸ ਦਾ ਨਾਮ ਜਸਇੰਦਰ ਸਿੰਘ ਹੈ ਉਸ ਨੇ ਦੱਸਿਆ ਕਿ ਉਸ ਨੂੰ ਸਪੋਰਟਸ ਕੋਟੇ ਵਿੱਚ ਉਸ ਨੇ ਇਮਤਿਹਾਨ ਵਿੱਚ ਭਾਗ ਲਿਆ ਸੀ ,ਉਸ ਦੇ 198 ਪਰਸੈਂਟ ਨੰਬਰ ਆਏ ਸਨ ਪਰ ਉਸ ਨੂੰ ਚੁਣਿਆ ਨਹੀਂ ਗਿਆ। ਉਸ ਨੂੰ ਸਪੋਰਟਸ ਕੋਟੇ ਵਿੱਚ ਨਹੀਂ ਚੋਣਿਆ ਗਿਆ ਬਲਕਿ ਜਰਨਲ ਕੋਟੇ ਵਿੱਚ ਥਾਂ ਨਹੀਂ ਮਿਲੀ। ਇਸ ਮਾਮਲੇ ਨੂੰ ਲੈ ਕੇ ਜਸਇੰਦਰ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਕੀਤੀ ਸੀ ।ਉਨ੍ਹਾਂ ਨੇ ਦੱਸਿਆ ਕਿ ਅਸੀਂ ਕ੍ਰਿਕਟ ਨੂੰ ਖੇਡ ਨਹੀਂ ਮੰਨਦੇ ।ਰਿਆਇਤ ਲਈ ਤਤਕਾਲੀ ਸੀਐੱਮ ਚਰਨਜੀਤ ਸਿੰਘ ਚੰਨੀ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਆਪਣੇ ਭਤੀਜੇ ਜਸ਼ਨ ਵੱਲ ਇਸ਼ਾਰਾ ਕੀਤਾ। ਫਿਰ ਚੰਨੀ ਦੇ ਭਤੀਜੇ ਜਸ਼ਨ ਨੇ ਦਸਤਾਵੇਜ਼ ਦੇਖੇ ਤੇ ਕਿਹਾ ‘2 ਦਿਉ’ ਜਿਸ ਦਾ ਮਤਲਬ ਸੀ 2 ਕਰੋੜ ਰੁਪਏ ਦਿਉ। ਜੱਸ ਇੰਦਰ ਨੇ ਤਤਕਾਲੀ ਸੀਐੱਮ ‘ਤੇ ਬਦਸਲੂਕੀ ਕਰਨ ਦੇ ਵੀ ਦੋਸ਼ ਲਗਾਏ। ਜੱਸ ਇੰਦਰ ਦੇ ਪਿਤਾ ਨੂੰ ਵੀ ਬੇਇੱਜ਼ਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚੰਨੀ ਨੇ ਕਿਹਾ- ਤੇਰਾ ਮੁੰਡਾ ਬਹੁਤ ਓਲੰਪਿਕ ਖੇਡਿਆ ਜਿਹੜਾ ਨੌਕਰੀ ਦੇ ਦਿਆਂ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਸ਼ਨ ਖਿਲਾਫ਼ ਕਾਰਵਾਈ ਹੋਵੇਗੀ।

ਪ੍ਰੈੱਸ ਕਾਨਫ਼ਰੰਸ ‘ਚ ਮੁੱਖ ਮੰਤਰੀ ਨਾਲ ਮੌਜੂਦ ਕ੍ਰਿਕਟਰ ਜਸਇੰਦਰ ਦੇ ਪਿਤਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੋਹਾਲੀ ‘ਚ 9 ਨਵੰਬਰ 2021 ਨੂੰ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ 10 ਮਿੰਟ ਦੀ ਮੀਟਿੰਗ ਹੋਈ ਸੀ। ਉਦੋਂ ਚੰਨੀ ਦੇ ਨਾਲ ਤਤਕਾਲੀ ਡਿਪਟੀ ਸੀਐਮ ਓਪੀ ਸੋਨੀ ਅਤੇ ਸਾਬਕਾ ਮੰਤਰੀ ਬਲਬੀਰ ਸਿੱਧੂ ਵੀ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment