ਭਾਰਤੀ ਮੂਲ ਦੇ ਵੇਲਚਮੀ ਸ਼ੰਕਰਲਿੰਗਮ Zoom Video Communications Inc. ਦੇ ਇੰਜੀਨੀਅਰਿੰਗ ਵਿਭਾਗ ਦੇ ਮੁੱਖੀ ਨਿਯੁਕਤ

TeamGlobalPunjab
2 Min Read

ਨਿਊਜ਼ ਡੈਸਕ : ਵੀਡੀਓ ਐਪ ਨੂੰ ਚਲਾਉਣ ਵਾਲੀ ਕੰਪਨੀ Zoom Video Communications Inc ਨੇ ਭਾਰਤੀ ਮੂਲ ਦੇ ਵੇਚਲਮੀ ਸ਼ੰਕਰਲਿੰਗਮ ਨੂੰ ਕੰਪਨੀ ਦੇ ਇੰਜੀਨੀਅਰਿੰਗ ਵਿਭਾਗ ਦਾ ਮੁੱਖੀ ਨਿਯੁਕਤ ਕੀਤਾ ਹੈ। ਸ਼ੰਕਰਾਲਿੰਗਮ ਹੁਣ ਸਿੱਧੇ ਤੌਰ ‘ਤੇ Zoom Video Communications Inc. ਦੇ ਸੀਈਓ ਐਰਿਕ ਐਸ ਯੁਆਨ ਨੂੰ ਰਿਪੋਰਟ ਕਰਨਗੇ। ਕੰਪਨੀ ਵੱਲੋਂ ਉਨ੍ਹਾਂ ਨੂੰ ਇੰਜੀਨੀਅਰਿੰਗ ਅਤੇ ਉਤਪਾਦ ਵਿਭਾਗ ਦਾ ਨਵਾਂ ਮੁੱਖੀ ਐਲਾਨਿਆਂ ਹੈ। ਸ਼ੰਕਰਲਿੰਗਮ ਕੰਪਨੀ ਦੇ ਇੰਜੀਨੀਅਰਿੰਗ ਉਤਪਾਦ ਅਤੇ ਡਿਵੈਲਪਮੈਂਟ ਟੀਮ ਦੇ ਕੰਮਕਾਜ਼ ਦੀ ਨਿਗਰਾਨੀ ਕਰਨਗੇ। ਸ਼ੰਕਰਲਿੰਗਮ ਅਗਲੇ ਮਹੀਨੇ 12 ਜੂਨ ਤੋਂ ਆਪਣਾ ਨਵਾਂ ਅਹੁਦਾ ਸੰਭਾਲਣਗੇ।

ਸ਼ੰਕਰਲਿੰਗਮ ਨੂੰ ਹਾਰਡਵੇਅਰ, ਸਾੱਫਟਵੇਅਰ ਅਤੇ ਸਰਵਿਸੀਜ਼ ਇੰਡਸਟਰੀਜ਼ ‘ਚ ਵਿਆਪਕ ਤਜ਼ਰਬਾ ਹੈ। ਉਨ੍ਹਾਂ ਨੇ ਭਾਰਤ ‘ਚ ਚੇਨੱਈ ਦੇ ਅੰਨਾ ਯੂਨੀਵਰਸਿਟੀ ਤੋਂ ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ‘ਚ ਬੀ.ਏ. ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 1989-90 ਵਿਚ ਨਾਰਥਨ ਇਲੀਨੋਇਸ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿਚ ਐਮਐਸ ਅਤੇ 1993 ਅਤੇ 1995 ਵਿਚ ਸਟੋਨੀ ਬਰੂਕ ਯੂਨੀਵਰਸਿਟੀ ਤੋਂ ਵੀ ਬਿਜ਼ਨਸ ਅਤੇ ਪਾਲਿਸੀ ‘ਚ ਐਮਐਸ ਕੀਤਾ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਤਕਨੀਕੀ ਖੇਤਰ ‘ਚ ਭਾਰਤੀ ਮੂਲ ਦੇ ਕਈ ਪ੍ਰਤਿਭਾਸ਼ਾਲੀ ਵਿਅਕਤੀਆਂ ਨੇ ਆਪਣਾ ਪਰਚਮ ਲਹਿਰਾਇਆ ਹੈ। ਗੂਗਲ ਦੇ ਦੇ ਸੀਈਓ ਸੁੰਦਰ ਪਿਚਾਈ ਤੋਂ ਲੈ ਕੇ ਮਾਈਕਰੋਸੌਫਟ ਦੇ ਸੀਈਓ ਸੱਤਿਆ ਨਡੇਲਾ ਨੇ ਅਮਰੀਕਾ ‘ਚ ਆਪਣਾ ਲੋਹਾ ਮਨਵਾਇਆ ਹੈ।

ਸ਼ੰਕਰਾਲਿੰਗਮ ਨੇ ਇਕ ਸਾੱਫਟਵੇਅਰ ਕੰਪਨੀ VMware ਵਿਚ ਤਕਰੀਬਨ 9 ਸਾਲ ਕੰਮ ਕੀਤਾ ਹੈ। VMware ‘ਚ ਉਹ ਕਲਾਉਡ ਸਰਵਿਸਿਜ਼ ਡਿਵੈਲਪਮੈਂਟ ਅਤੇ ਆਪ੍ਰੇਸ਼ਨ ਦੇ ਸੀਨੀਅਰ ਉਪ ਪ੍ਰਧਾਨ ਰਹੇ ਸਨ।  VMware ਤੋਂ ਪਹਿਲਾਂ ਉਹ WebEx ਕੰਪਨੀ ਵਿਚ ਇੰਜੀਨੀਅਰਿੰਗ ਅਤੇ ਤਕਨੀਕੀ ਸੰਚਾਲਨ ਦੇ ਉਪ ਪ੍ਰਧਾਨ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਚੈਟ ਐਪ ਜ਼ੂਮ ਨੂੰ ਸੰਚਾਲਿਤ ਕਰਨ ਵਾਲੀ ਕੰਪਨੀ ਨੂੰ ਜੁਆਇਨ ਕੀਤਾ।

- Advertisement -

Share this Article
Leave a comment