CM ਮਾਨ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਦਾ ਕੀਤਾ ਉਦਘਾਟਨ

Rajneet Kaur
3 Min Read

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਦੇ ਨਵੇਂ ਬਣੇ ਬੱਸ ਸਟੈਂਡ ਦਾ ਉਦਘਾਟਨ ਕਰਕੇ ਇਸ ਨੂੰ ਆਮ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ। ਇਸ ਮੌਕੇ ਨਵੇਂ ਬੱਸ ਟਰਮੀਨਲ ਤੋਂ 7 ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿੱਤੀ ਗਈ। ਮੰਤਰੀ ਨੇ ਕਿਹਾ ਪਟਿਆਲਾ ਦਾ ਬਸ ਅੱਡਾ ਵਰਗੇ ਹੋਰ ਪੰਜਾਬ ਚ ਹੋਰ ਅੱਡੇ ਵੀ ਬਣਾਏ ਜਾਣਗੇ। ਉਦਘਾਟਨ ਮੌਕੇ CM ਮਾਨ ਦੇ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਪਟਿਆਲਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿਧਾਇਕ ਅਤੇ ਆਗੂ ਹਾਜ਼ਰ ਸਨ।

CM ਮਾਨ ਨੇ ਕਿਹਾ ਕਿ ਨਵੇਂ ਬੱਸ ਸਟੈਂਡ ਦੇ 45 ਕਾਊਂਟਰਾਂ ਤੋਂ 1500 ਬੱਸਾਂ ਚੱਲਣਗੀਆਂ। ਅਪਾਹਜ ਲੋਕਾਂ ਲਈ ਚਾਰ ਲਿਫਟਾਂ, ਅਤੇ ਦੋਵੇਂ ਰੈਂਪ ਅਤੇ ਪੌੜੀਆਂ ਵੀ ਹਨ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ‘ਤੇ ਦੁਕਾਨਾਂ ਵੀ ਖੋਲ੍ਹੀਆਂ ਜਾਣਗੀਆਂ ਅਤੇ ਹੋਰ ਕਈ ਸਹੂਲਤਾਂ ਵੀ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ 8.15 ਏਕੜ ਜ਼ਮੀਨ ’ਤੇ ਬਣੇ ਨਵੇਂ ਬੱਸ ਸਟੈਂਡ ’ਤੇ ਕਰੀਬ 60 ਕਰੋੜ ਰੁਪਏ ਦੀ ਲਾਗਤ ਆਈ ਹੈ।  ਨਵੇਂ ਬੱਸ ਸਟੈਂਡ ਦੇ ਨਾਲ-ਨਾਲ ਪੁਰਾਣਾ ਬੱਸ ਸਟੈਂਡ ਵੀ ਚਾਲੂ ਰਹੇਗਾ।ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ‘ਤੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਲਈ ਵਿਸ਼ੇਸ਼ ਆਰਾਮ ਸਥਾਨ ਬਣਾਇਆ ਗਿਆ ਹੈ। ਕਿਉਂਕਿ ਜ਼ਿਆਦਾ ਸੜਕ ਹਾਦਸੇ ਆਰਾਮ ਦੀ ਘਾਟ ਕਾਰਨ ਵਾਪਰਦੇ ਹਨ। ਇਸ ਕਾਰਨ ਉਨ੍ਹਾਂ ਦੇ ਆਰਾਮ ਅਤੇ ਭੋਜਨ ਨੂੰ ਪਹਿਲੀ ਤਰਜੀਹ ਦਿੱਤੀ ਗਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਸਰਕਾਰ ਲੋਕਾਂ ਦੀ ਸਮੱਸਿਆ ਦਾ ਹੱਲ ਲੋਕਾਂ ਦੀ ਸਲਾਹ ਨਾਲ ਹੋ ਰਹੇ ਹਨ। ਧਰਤੀ ਓਹੀ, ਲੋਕ ਓਹੀ, ਖਜਾਨੇ ਵੀ ਓਹੀ ਹਨ, ਅਫ਼ਸਰ ਵੀ ਓਹੀ ਬਸ ਨੀਯਤ ਦਾ ਫ਼ਰਕ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਰਗਿਆਂ ਵੱਲ ਧਿਆਨ ਦੇਣ ਦੀ ਲੋੜ ਨਹੀ, ਪਹਾੜਾਂ ਵਾਲੇ ਸਕੂਲਾਂ ਚ ਪੜ੍ਨ ਵਾਲੇ ਆਮ ਲੋਕਾਂ ਦੀਆਂ ਸਮੱਸਿਆ ਨਹੀਂ ਸਮਝ ਸਕਦੇ।

ਮੰਤਰੀ ਲਾਲ ਜੀਤ ਸਿੰਘ ਭੁੱਲਰ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਬਿਜਲਈ ਬੱਸਾਂ ਚਲਾਈਆਂ ਜਾਣ ਤਾਂਜੋ ਮਹਿਕਮੇ ‘ਤੇ ਵਿੱਤੀ ਬੋਝ ਘਟੇ ਤੇ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਬੱਸ ਸੇਵਾ ਮੁਹਈਆ ਕਰਵਾਈ ਜਾ ਸਕੇ। ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਸੀ ਖਿੱਚੋਤਾਣ ‘ਚ ਬਸ ਪਟਿਆਲਾ ਦਾ ਬੱਸ ਅੱਡੇ ਦਾ ਕੰਮ ਪੂਰਾ ਨਹੀਂ ਹੋਣ ਦਿੱਤਾ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੇ ਹਿੱਤ ਇਸ ਪ੍ਰੋਜੈਕਟ ਨੂੰ ਤੈਅ ਸਮੇਂ ਚ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment