CM ਮਾਨ ਨੇ ਪੰਜਾਬ ਪੁਲਿਸ ਲਈ 16 Hi-Tech ਬਲੈਰੋ ਤੇ 56 ਮੋਟਰਸਾਈਕਲਾਂ ਨੂੰ ਦਿੱਤੀ ਹਰੀ ਝੰਡੀ

Rajneet Kaur
1 Min Read

ਚੰਡੀਗੜ੍ਹ: ਪੰਜਾਬ ਪੁਲਿਸ ਦੇ ਮਨੁੱਖੀ ਤਸਕਰ ਯੂਨਿਟ ਨੂੰ ਮਜਬੂਤ ਕਰਨ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਉਪਰਾਲਾ ਕੀਤਾ ਹੈ। ਪੰਜਾਬ ਪੁਲਿਸ ਦੇ ਕਾਫਲੇ ਵਿੱਚ ਅੱਜ ਨਵੀਂ ਗੱਡੀਆਂ ਸ਼ਾਮਿਲ ਕੀਤੀਆਂ ਹਨ।  ਇਸ ਵਿੱਚ 16 ਮਹਿੰਦਰਾ ਬੋਲੈਰੋ ਗੱਡੀਆਂ ਅਤੇ 56 ਮੋਟਰਸਾਈਕਲ ਸ਼ਾਮਿਲ ਹਨ। CM ਮਾਨ ਨੇ  ਚੰਡੀਗੜ੍ਹ ਵਿੱਚ ਇਨ੍ਹਾਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਹ ਸਾਰੇ ਵਾਹਨ 28 ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੇ ਜਾਣਗੇ। ਹਰ ਜ਼ਿਲ੍ਹੇ ਨੂੰ 2 ਬਾਈਕ ਮਿਲਣਗੀਆਂ। ਪੰਜਾਬ ਪੁਲਿਸ ਨੂੰ ਮਿਲੇ ਵਾਹਨ ਉੱਚ ਸੁਰੱਖਿਆ ਨਾਲ ਲੈਸ ਹਨ। ਇਨ੍ਹਾਂ ਗੱਡੀਆਂ ‘ਤੇ ਦੋ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਇਕ ਬਾਹਰੋਂ ਟ੍ਰੈਫਿਕ ‘ਤੇ ਨਜ਼ਰ ਰੱਖੇਗਾ ਅਤੇ ਦੂਜਾ ਪੀੜਤ ‘ਤੇ ਨਜ਼ਰ ਰੱਖੇਗਾ।ਉਨ੍ਹਾਂ ਕਿਹਾ ਕਿ ਉਹ ਵਾਰ ਵਾਰ ਕਹਿੰਦੇ ਹਨ ਕਿ ਪੰਜਾਬ ਪੁਲਿਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪੁਰੀ ਤਰ੍ਹਾਂ ਐਕਸ਼ਨ ‘ਚ ਹੈ ਅਤੇ ਪੰਜਾਬ ਸਰੱਖਿਅਤ ਹੱਥਾਂ ‘ਚ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment