ਕਿਸਾਨਾਂ ਨੇ ਲਿਆ ਅਜਿਹਾ ਐਕਸ਼ਨ ਕਿ ਕਿਸਾਨ ਆਗੂ ਨੂੰ ਵੀ ਕਰਨੀ ਪਈ ਬੇਨਤੀ!

TeamGlobalPunjab
1 Min Read

ਕਰਨਾਲ : ਕਿਸਾਨੀ ਸੰਘਰਸ਼ ਦਰਮਿਆਨ ਹਰ ਕੋਈ ਆਪਣਾ ਬਣਦਾ ਸਹਿਯੋਗ   ਪਾ ਰਿਹਾ ਹੈ  ਇਸੇ ਦਰਮਿਆਨ ਕਰਨਾਲ ਦੇ ਵਿੱਚ ਕਿਸਾਨਾਂ ਵੱਲੋਂ ਆਪਣੀ ਹੀ ਫ਼ਸਲ ਤਬਾਹ ਕਰਕੇ ਕਿਸਾਨੀ ਸੰਘਰਸ਼ ਵਿੱਚ ਸਾਥ ਦੇਣ ਦੀ ਗੱਲ ਕਹੀ ਜਾ ਰਹੀ ਹੈ  ਜਿਸ ਤੋਂ ਬਾਅਦ ਕਿਸਾਨ ਆਗੂ  ਗੁਰਨਾਮ ਸਿੰਘ ਚੜੂਨੀ ਨੇ ਵੀ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ  ਕਿਸਾਨਾਂ ਵੱਲੋਂ ਆਪਣੀ ਹੀ ਫ਼ਸਲ ਤਬਾਹ ਕਰਨਾ ਬਹੁਤ ਦੁਖਦਾਈ ਹੈ ਉਨ੍ਹਾਂ ਕਿਹਾ ਕਿ ਇਸ ਦਾ ਸਰਕਾਰ ਨੂੰ ਉੱਕਾ ਹੀ ਕੋਈ ਫ਼ਰਕ ਨਹੀਂ ਪੈ ਰਿਹਾ

ਗੁਰਨਾਮ ਸਿੰਘ ਚੜੂਨੀ ਨੇ ਇੱਥੇ ਬੋਲਦਿਆਂ ਕਿਹਾ ਕਿ ਇੰਨੀਆਂ ਮੌਤਾਂ ਹੋ ਜਾਣ ਦੇ ਬਾਵਜੂਦ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ  । ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਕੋਈ ਵੀ ਕਿਸਾਨ ਆਪਣੀ ਫ਼ਸਲ ਤਬਾਹ ਨਾ ਕਰੇ ਕਿਸਾਨ ਆਗੂ ਨੇ ਬੇਨਤੀ ਕੀਤੀ ਕਿ ਉਹ ਸਾਰੇ ਮਿਲਜੁਲ ਕੇ ਸੰਘਰਸ਼ ਲੜ ਰਹੇ ਹਨ ਅਤੇ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਰਹਿਣਗੇ  ।

Share this Article
Leave a comment