CM ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਤੁਹਾਡਾ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਦਾ ਐਲਾਨ ਬਹੁਤ ਵਧੀਆ ਹੈ, ਪਰ ਲੱਗਣਗੇ 100 ਸਾਲ

Rajneet Kaur
2 Min Read

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਭਰ ਦੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਪੀਐਮ ਮੋਦੀ ਵੱਲੋਂ 14500 ਸਕੂਲਾਂ ਨੂੰ ਮਾਡਲ ਸਕੂਲਾਂ ਵਜੋਂ ਵਿਕਸਤ ਕਰਨ ਦੇ ਐਲਾਨ ਨੂੰ ਦੇਸ਼ ਦੇ ਸਾਰੇ ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ ਹੈ।

ਪੱਤਰ ਨੂੰ ਸਾਂਝਾ ਕਰਦੇ ਹੋਏ, ਕੇਜਰੀਵਾਲ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਉਨ੍ਹਾਂ ਨੇ 14,500 ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਜੋ ਕਿ ਇੱਕ ਚੰਗਾ ਕਦਮ ਹੈ, ਪਰ ਦੇਸ਼ ਵਿੱਚ 10 ਲੱਖ ਸਰਕਾਰੀ ਸਕੂਲ ਹਨ। ਇਸ ਤਰ੍ਹਾਂ ਸਾਰੇ ਸਕੂਲਾਂ ਨੂੰ ਠੀਕ ਕਰਨ ਲਈ ਸੌ ਸਾਲ ਤੋਂ ਵੱਧ ਸਮਾਂ ਲੱਗ ਜਾਵੇਗਾ। ਅਸੀਂ ਇੱਕ ਵਾਰ ਵਿੱਚ ਸਾਰੇ 10 ਲੱਖ ਸਕੂਲਾਂ ਨੂੰ ਠੀਕ ਕਰਨ ਦੀ ਯੋਜਨਾ ਦੀ ਬੇਨਤੀ ਕੀਤੀ ਹੈ।ਕੇਜਰੀਵਾਲ ਨੇ ਪੱਤਰ ਵਿੱਚ ਕਿਹਾ ਹੈ ਕਿ ਦੇਸ਼ ਵਿੱਚ 80 ਫੀਸਦੀ ਤੋਂ ਵੱਧ ਸਰਕਾਰੀ ਸਕੂਲਾਂ ਦੀ ਹਾਲਤ ਕਬਾੜਖਾਨਿਆਂ ਤੋਂ ਵੀ ਮਾੜੀ ਹੈ। ਉਨ੍ਹਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦਾ ਵਿਕਾਸ ਪ੍ਰਭਾਵਿਤ ਹੋਵੇਗਾ।

ਕੇਜਰੀਵਾਲ ਨੇ ਆਪਣੇ ਪੱਤਰ ‘ਚ ਕਿਹਾ, ”ਭਾਰਤ ‘ਚ ਹਰ ਰੋਜ਼ 27 ਕਰੋੜ ਵਿਦਿਆਰਥੀ ਸਕੂਲ ਜਾਂਦੇ ਹਨ, ਜਿਨ੍ਹਾਂ ‘ਚੋਂ 18 ਕਰੋੜ ਵਿਦਿਆਰਥੀ ਸਰਕਾਰੀ ਸਕੂਲਾਂ ‘ਚ ਜਾਂਦੇ ਹਨ। 80 ਫੀਸਦੀ ਸਰਕਾਰੀ ਸਕੂਲਾਂ ਦੀ ਹਾਲਤ ਕਬਾੜਖਾਨੇ ਨਾਲੋਂ ਵੀ ਮਾੜੀ ਹੈ। ਜੇਕਰ ਅਸੀਂ ਆਪਣੇ ਕਰੋੜਾਂ ਬੱਚਿਆਂ ਨੂੰ ਅਜਿਹੀ ਸਿੱਖਿਆ ਦੇ ਰਹੇ ਹਾਂ ਤਾਂ ਸੋਚੋ ਕਿ ਦੇਸ਼ ਦਾ ਵਿਕਾਸ ਕਿਵੇਂ ਹੋਵੇਗਾ।

ਸੀਐਮ ਕੇਜਰੀਵਾਲ ਨੇ ਕਿਹਾ ਕਿ ਤੁਸੀਂ 14,500 ਸਕੂਲਾਂ ਨੂੰ ਆਧੁਨਿਕ ਬਣਾਉਣ ਦੀ ਯੋਜਨਾ ਬਣਾਈ ਹੈ, ਪਰ ਜੇਕਰ ਅਸੀਂ ਇਸ ਰਫਤਾਰ ਨਾਲ ਕੰਮ ਕਰੀਏ ਤਾਂ ਸਾਡੇ ਸਾਰੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਵਿੱਚ 100 ਸਾਲ ਲੱਗ ਜਾਣਗੇ। ਮੈਂ ਤੁਹਾਨੂੰ ਸਾਰੇ 10 ਲੱਖ ਸਰਕਾਰੀ ਸਕੂਲਾਂ ਦੇ ਮੁੜ ਵਿਕਾਸ ਲਈ ਯੋਜਨਾ ਤਿਆਰ ਕਰਨ ਦੀ ਬੇਨਤੀ ਕਰਦਾ ਹਾਂ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment