ਚੰਡੀਗੜ੍ਹ: ਪੰਜਾਬ ਪੁਲਿਸ ਦੇ ਬੇੜੇ ਵਿੱਚ 410 ਨਵੀਆਂ ਗੱਡੀਆ ਸ਼ਾਮਲ ਹੋ ਗਈਆਂ ਹਨ। ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਥਾਣਿਆਂ ਦੇ ਐਸਐਚਓਜ਼ ਨੂੰ 315 ਗੱਡੀਆਂ ਦਿੱਤੀਆਂ ਗਈਆਂ। ਇਨ੍ਹਾਂ ਵਿੱਚ 274 ਮਹਿੰਦਰਾ ਸਕਾਰਪੀਓ ਅਤੇ 41 Isuzu ਹਾਈ ਲੈਂਡਰ ਸ਼ਾਮਲ ਹਨ। ਨਾਲ ਹੀ ਔਰਤਾਂ ਦੀ ਸੁਰੱਖਿਆ ਲਈ 71 ਕਿਆ ਕੇਰੇਂਸ ਅਤੇ 24 ਟਾਟਾ ਟਿਆਗੋ ਈਵੀ ਵੀ ਦਿੱਤੀਆਂ ਗਈਆਂ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਫਿਲੌਰ ਸਥਿਤ ਪੰਜਾਬ ਪੁਲਿਸ ਅਕੈਡਮੀ ਪਹੁੰਚੇ ਜਿੱਥੇ ਉਹਨਾਂ ਨੇ ਇਹਨਾਂ ਵਾਹਨਾਂ ਨੂੰ ਹਰੀ ਝੰਡੀ ਦਿੱਤੀ। ਇਸ ਤੋਂ ਬਾਅਦ ਸੀਐਮ ਭਗਵੰਤ ਮਾਨ ਨਕੋਦਰ ਲਈ ਰਵਾਨਾ ਹੋਏ। ਨਕੋਦਰ ਵਿੱਚ ਇੱਕ ਪ੍ਰੋਗਰਾਮ ਦੌਰਾਨ 283 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਗੇ।
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਪੁਲਿਸ ਸਾਡਾ ਮਾਣ…ਅੱਜ ਅਸੀਂ ਪੰਜਾਬ ਪੁਲਿਸ ਨੂੰ ਹੋਰ ਵੀ ਹਾਈਟੈੱਕ ਕਰਨ ਜਾ ਰਹੇ ਹਾਂ ਸ਼ਾਨਦਾਰ 410 ਗੱਡੀਆਂ ਨੂੰ ਪੰਜਾਬ ਪੁਲਿਸ ਦੇ ਬੇੜੇ ‘ਚ ਸ਼ਾਮਲ ਕੀਤਾ ਗਿਆ ਹੈ। ਮਹਿਲਾਵਾਂ ਦੀ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਰੱਖੀਆਂ ਗਈਆਂ ਨੇ…ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਤਰਜ਼ੀਹ ਹੈ ਜਿਸ ਲਈ ਅਸੀਂ ਵਚਨਬੱਧ ਹਾਂ…।
ਪੰਜਾਬ ਪੁਲਿਸ ਸਾਡਾ ਮਾਣ…
ਅੱਜ ਅਸੀਂ ਪੰਜਾਬ ਪੁਲਿਸ ਨੂੰ ਹੋਰ ਵੀ ਹਾਈਟੈੱਕ ਕਰਨ ਜਾ ਰਹੇ ਹਾਂ…ਸ਼ਾਨਦਾਰ 410 ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਅੱਜ ਪੰਜਾਬ ਪੁਲਿਸ ਦੇ ਬੇੜੇ ‘ਚ ਸ਼ਾਮਲ ਕੀਤਾ ਜਾਵੇਗਾ…ਮਹਿਲਾਵਾਂ ਦੀ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਰੱਖੀਆਂ ਗਈਆਂ ਨੇ…ਪੰਜਾਬ ਦੇ ਲੋਕਾਂ ਦੀ ਸੁਰੱਖਿਆ ਸਾਡੀ ਤਰਜ਼ੀਹ ਹੈ ਜਿਸ ਲਈ ਅਸੀਂ… pic.twitter.com/0NA6VP8OEJ
— Bhagwant Mann (@BhagwantMann) February 28, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।